''''ਜੰਗਬੰਦੀ ਨਹੀਂ, ਜੰਗ ਦਾ ਅੰਤ ਚਾਹੁੰਦੈ ਇਰਾਨ..!'''', ਤਣਾਅ ਵਿਚਾਲੇ ਵਿਦੇਸ਼ ਮੰਤਰੀ ਅਰਾਘਚੀ ਦਾ ਵੱਡਾ ਬਿਆਨ
Saturday, Mar 21, 2026 - 04:09 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਅਤੇ ਇਜ਼ਰਾਈਲ ਨਾਲ ਕਿਸੇ ਤਰ੍ਹਾਂ ਦੀ 'ਜੰਗਬੰਦੀ' ਨਹੀਂ ਕਰਾਂਗੇ। ਇਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਰਾਨ ਸਿਰਫ਼ ਇੱਕ ਅਜਿਹਾ ਹੱਲ ਚਾਹੁੰਦਾ ਹੈ ਜੋ ਜੰਗ ਦਾ ਮੁਕੰਮਲ, ਵਿਆਪਕ ਅਤੇ ਸਥਾਈ ਅੰਤ ਕਰੇ।
ਅਰਾਘਚੀ ਦੇ ਬਿਆਨਾਂ ਤੋਂ ਇਰਾਨ ਦੀ ਰਣਨੀਤੀ ਦੇ ਕੁਝ ਮੁੱਖ ਪਹਿਲੂ ਸਾਹਮਣੇ ਆਏ ਹਨ। ਇਰਾਨ ਚਾਹੁੰਦਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੀ ਗਾਰੰਟੀ ਦੇਵੇ ਕਿ ਭਵਿੱਖ ਵਿੱਚ ਅਮਰੀਕਾ ਜਾਂ ਇਜ਼ਰਾਈਲ ਵੱਲੋਂ ਉਸ 'ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਤੇ ਨਾਲ ਹੀ ਇਰਾਨ ਨੇ ਜੰਗ ਦੌਰਾਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਦੁਹਰਾਈ ਹੈ। ਅਰਾਘਚੀ ਨੇ ਅੱਗੇ ਕਿਹਾ ਕਿ ਇਹ ਜੰਗ ਸਾਡੇ 'ਤੇ ਥੋਪੀ ਗਈ ਹੈ। ਅਸੀਂ ਜਦੋਂ ਵਾਸ਼ਿੰਗਟਨ ਨਾਲ ਗੱਲਬਾਤ ਕਰ ਰਹੇ ਸੀ, ਉਦੋਂ ਹੀ 28 ਫਰਵਰੀ ਨੂੰ ਸਾਡੇ 'ਤੇ ਗੈਰ-ਕਾਨੂੰਨੀ ਹਮਲੇ ਕੀਤੇ ਗਏ।
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਇਸ ਜੰਗ ਕਾਰਨ ਗਲੋਬਲ ਊਰਜਾ ਬਾਜ਼ਾਰ ਵਿੱਚ ਭੂਚਾਲ ਆ ਗਿਆ ਹੈ। ਹਾਰਮੁਜ਼ ਦੀ ਖਾੜੀ, ਜਿੱਥੋਂ ਦੁਨੀਆ ਦਾ 20 ਫ਼ੀਸਦੀ ਤੇਲ ਲੰਘਦਾ ਹੈ, ਵਿੱਚ ਆਵਾਜਾਈ ਲਗਭਗ ਬੰਦ ਹੋ ਗਈ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਹਾਲਾਂਕਿ, ਅਰਾਗਚੀ ਨੇ ਕਿਹਾ ਕਿ ਇਰਾਨ ਨੇ ਖਾੜੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ, ਪਰ ਹਮਲਾਵਰ ਦੇਸ਼ਾਂ ਦੇ ਜਹਾਜ਼ਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਅਰਾਘਚੀ ਦਾ ਇਹ ਬਿਆਨ ਅਮਰੀਕਾ ਇਜ਼ਰਾਈਲ ਨੂੰ ਗੱਲਬਾਤ ਲਈ ਤਿਆਰ ਕਰਦਾ ਹੈ ਜਾਂ ਆਉਣ ਵਾਲੇ ਦਿਨਾਂ 'ਚ ਹਮਲੇ ਹੋਰ ਤੇਜ਼ੀ ਨਾਲ ਕੀਤੇ ਜਾਣਗੇ।
ਇਹ ਵੀ ਪੜ੍ਹੋ- ਓ ਤੇਰੀ ! Air India ਨੇ ਕੈਨੇਡਾ ਵੱਲ ਭੇਜ'ਤਾ 'ਗ਼ਲਤ' ਜਹਾਜ਼, ਅੱਧ ਵਿਚਾਲਿਓਂ ਮਾਰਨਾ ਪਿਆ U-Turn
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
