ਈਰਾਨ ਨੇ 'ਸਿੱਧੇ' ਕਰ ਲਏ ਪ੍ਰਮਾਣੂ ਹਥਿਆਰ ! ਸੈਟਲਾਈਟ ਤਸਵੀਰਾਂ ਦੇਖ ਕੰਬ ਗਿਆ ਅਮਰੀਕਾ
Saturday, Jan 31, 2026 - 11:57 AM (IST)
ਇੰਟਰਨੈਸ਼ਨਲ ਡੈਸਕ- ਪਿਛਲੇ ਸਾਲ ਜੂਨ ਵਿੱਚ ਇਜ਼ਰਾਈਲ ਅਤੇ ਅਮਰੀਕਾ ਦੇ ਭਿਆਨਕ ਹਮਲਿਆਂ ਦਾ ਸ਼ਿਕਾਰ ਹੋਏ ਈਰਾਨ ਦੇ ਪ੍ਰਮਾਣੂ ਕੇਂਦਰਾਂ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖੀ ਗਈ ਹੈ। ਤਾਜ਼ਾ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਈਰਾਨ ਨੇ ਨਤਾਂਜ ਅਤੇ ਇਸਫਹਾਨ ਸਥਿਤ ਆਪਣੇ ਪ੍ਰਮਾਣੂ ਠਿਕਾਣਿਆਂ ਦੇ ਨੁਕਸਾਨੇ ਗਏ ਢਾਂਚਿਆਂ ਦੀ ਮੁਰੰਮਤ ਕਰ ਕੇ ਨਵੀਆਂ ਛੱਤਾਂ ਪਾ ਦਿੱਤੀਆਂ ਹਨ, ਜਿਸ ਮਗਰੋਂ ਕਿਆਸ ਲਗਾਏ ਜਾ ਰਹੇ ਹਨ ਕਿ ਈਰਾਨ ਨੇ ਚੋਰੀ-ਛੁਪੇ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ।
ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਨਿਰਮਾਣ ਪੁਨਰ-ਨਿਰਮਾਣ ਲਈ ਨਹੀਂ, ਸਗੋਂ ਇੱਕ 'ਵਿਜ਼ੂਅਲ ਸ਼ੀਲਡ' ਵਜੋਂ ਵਰਤਿਆ ਜਾ ਰਿਹਾ ਹੈ। ਇਸ ਦਾ ਮੁੱਖ ਮਕਸਦ ਸੈਟੇਲਾਈਟਾਂ ਦੀ ਨਜ਼ਰ ਤੋਂ ਬਚ ਕੇ ਮਲਬੇ ਦੇ ਹੇਠਾਂ ਮੌਜੂਦ ਕੀਮਤੀ ਪ੍ਰਮਾਣੂ ਸੰਪਤੀਆਂ, ਜਿਵੇਂ ਕਿ ਯੂਰੇਨੀਅਮ ਅਤੇ ਸੈਂਟਰੀਫਿਊਜ਼ ਨੂੰ ਮੁੜ ਇਕੱਠਾ ਕਰਨਾ ਜਾਂ ਸੁਰੱਖਿਅਤ ਥਾਵਾਂ 'ਤੇ ਭੇਜਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ- Reservation ਲਈ ਉਮੀਦਵਾਰ ਨੇ ਬਦਲ ਲਿਆ ਧਰਮ ! ਸੁਪਰੀਮ ਕੋਰਟ ਨੇ ਕਿਹਾ- 'ਇਹ ਤਾਂ ਨਵਾਂ ਹੀ Fraud...'
ਈਰਾਨ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੇ ਨਿਰੀਖਕਾਂ 'ਤੇ ਰੋਕ ਲਗਾਈ ਹੋਈ ਹੈ। ਅਜਿਹੀ ਸਥਿਤੀ ਵਿੱਚ, ਸੈਟੇਲਾਈਟ ਨਿਗਰਾਨੀ ਹੀ ਜਾਂਚ ਦਾ ਮੁੱਖ ਜ਼ਰੀਆ ਸੀ, ਜਿਸ ਨੂੰ ਹੁਣ ਇਨ੍ਹਾਂ ਨਵੀਆਂ ਛੱਤਾਂ ਰਾਹੀਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਨਤਾਂਜ ਦੇ ਕੋਲ 'ਪਿਕੈਕਸ ਮਾਊਂਟੇਨ' ਵਿੱਚ ਡੂੰਘੀ ਖੁਦਾਈ ਜਾਰੀ ਹੈ, ਜਿੱਥੇ ਈਰਾਨ ਅਜਿਹੇ ਅਭੇਦ ਬੰਕਰ ਬਣਾ ਰਿਹਾ ਹੈ ਜਿਨ੍ਹਾਂ 'ਤੇ ਬੰਕਰ-ਬਸਟਰ ਬੰਬ ਵੀ ਬੇਅਸਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਪਾਰਚਿਨ ਫੌਜੀ ਕੰਪਲੈਕਸ ਦੇ 'ਤਾਲੇਘਾਨ-2' ਵਿੱਚ ਵੀ ਕੰਮ ਮੁੜ ਸ਼ੁਰੂ ਹੋ ਗਿਆ ਹੈ, ਜੋ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਨਾਲ ਜੁੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਈਰਾਨ ਨਾਲ ਵਧਦੇ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਮੱਧ ਪੂਰਬ ਵਿੱਚ ਆਪਣਾ ਜੰਗੀ ਬੇੜਾ USS ਅਬ੍ਰਾਹਮ ਲਿੰਕਨ ਤਾਇਨਾਤ ਕਰ ਦਿੱਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਇਸ ਨਿਰਮਾਣ ਨੂੰ ਇਜ਼ਰਾਈਲ ਦੀ ਹੋਂਦ ਲਈ ਖਤਰਾ ਦੱਸਿਆ ਹੈ। ਪਰ ਈਰਾਨ ਹਾਲੇ ਵੀ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਦੱਸ ਰਿਹਾ ਹੈ, ਪਰ ਇਹਨਾਂ ਗੁਪਤ ਗਤੀਵਿਧੀਆਂ ਨੇ ਖੇਤਰ ਵਿੱਚ ਫੌਜੀ ਟਕਰਾਅ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਹੋਏ ਡਰਾਈਵਰ ਨੇ ਪਲਟਾ'ਤੀ ਬੱਸ ! ਸਵਾਰੀਆਂ ਦੀਆਂ ਨਿਕਲੀਆਂ ਚੀਕਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
