ਈਰਾਨ ਹੋਰ ਵਧਾ ਰਿਹੈ ਪ੍ਰਮਾਣੂ ਭੰਡਾਰ : IAEA

Thursday, Nov 18, 2021 - 01:09 AM (IST)

ਬਰਲਿਨ-ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਈਰਾਨ ਨੇ ਵਿਸ਼ਵ ਸ਼ਕਤੀਆਂ ਨਾਲ 2015 ਦੇ ਸਮਝੌਤੇ ਦੀ ਉਲੰਘਣਾ ਕਰਕੇ ਜ਼ਿਆਦਾ ਸੰਸ਼ੋਧਿਤ ਯੂਰੇਨੀਅਮ ਦੇ ਆਪਣੇ ਭੰਡਾਰ ਨੂੰ ਹੋਰ ਵਧਾ ਲਿਆ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਬੁੱਧਵਾਰ ਨੂੰ ਆਪਣੀ ਗੁਪਤ ਤਿਮਾਹੀ ਰਿਪੋਰਟ 'ਚ ਮੈਂਬਰ ਦੇਸ਼ਾਂ ਨੂੰ ਦੱਸਿਆ ਕਿ ਈਰਾਨ ਕੋਲ 17.7 ਕਿਲੋਗ੍ਰਾਮ (39 ਪਾਊਂਡ) ਯੂਰੇਨੀਅਮ ਦਾ ਅਨੁਮਾਨਿਤ ਭੰਡਾਰ ਹੈ ਜੋ 60 ਫੀਸਦੀ ਤੱਕ ਸ਼ੁੱਧਤਾ ਤੱਕ ਸੰਸ਼ੋਧਿਤ ਹੈ ਅਤੇ ਅਗਸਤ ਤੋਂ ਇਸ 'ਚ ਲਗਭਗ ਅੱਠ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਜਨਰਲ ਨਰਵਣੇ ਨੇ ਇਜ਼ਾਈਰਲ ਰੱਖਿਆ ਬਲ ਹੈੱਡਕੁਆਰਟਰ ਦਾ ਕੀਤਾ ਦੌਰਾ

ਇਸ ਤਰ੍ਹਾਂ ਦੇ ਜ਼ਿਆਦਾਤਰ ਸੰਸ਼ੋਧਿਤ ਯੂਰੇਨੀਅਮ ਨੂੰ ਪ੍ਰਮਾਣੂ ਹਥਿਆਰ ਬਣਾਉਣ ਲਈ ਆਸਾਨੀ ਨਾਲ ਸ਼ੁੱਧ ਕੀਤਾ ਜਾ ਸਕਦਾ ਹੈ, ਇਹ ਕਾਰਨ ਹੈ ਕਿ ਵਿਸ਼ਵ ਸ਼ਕਤੀਆਂ ਨੇ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਹੈ। ਵੀਅਨਾ ਸਥਿਤ ਏਜੰਸੀ ਨੇ ਮੈਂਬਰਾਂ ਨੂੰ ਦੱਸਿਆ ਕਿ ਉਹ ਇਸ ਸਾਲ ਦੀ ਸ਼ੁਰੂਆਤ 'ਚ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ 'ਤੇ ਤਹਿਰਾਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਸੰਸ਼ੋਧਿਤ ਯੂਰੇਨੀਅਮ ਦੇ ਈਰਾਨ ਦੇ ਸਟੀਕ ਭੰਡਾਰ ਦੀ ਪੁਸ਼ਟੀ ਕਰਨ ਦੀ ਸਮੱਰਥ ਨਹੀਂ ਹੈ। ਆਈ.ਏ.ਈ.ਏ. ਫਰਵਰੀ ਤੋਂ ਈਰਾਨੀ ਪ੍ਰਮਾਣੂ ਸਥਾਨਾਂ ਜਾਂ ਆਨਲਾਈਨ ਸੰਸ਼ੋਧਨ ਨਿਗਰਾਨੀ ਫੁਟੇਜ ਤੱਕ ਪਹੁੰਚਣ 'ਚ ਅਸਮਰੱਥ ਰਿਹਾ ਹੈ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਜੱਸੀ ਨੇ ਕੀਤਾ ਭਾਰਤ ਸਰਕਾਰ ਦਾ ਧੰਨਵਾਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News