ਕੋਵਿਡ-19 ਦਾ ਖੌਫ, ਈਰਾਨ 'ਚ ਪੁੱਟੀਆਂ ਜਾ ਰਹੀਆਂ ਨੇ ਸੈਂਕੜੇ ਕਬਰਾਂ

03/13/2020 2:10:08 PM

ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾਵਾਇਰਸ ਨਾਲ 10,075 ਲੋਕ ਇਨਫੈਕਟਿਡ ਹਨ। ਇਸ ਕਾਰਨ ਦੇਸ਼ ਵਿਚ ਹੁਣ ਤੱਕ 429 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇਸ਼ ਦਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਇਲਾਕਾ ਕੋਮ ਸ਼ਹਿਰ ਹੈ। ਇਸ ਸ਼ਹਿਰ ਵਿਚ ਗੁਪਤ ਢੰਗ ਨਾਲ ਸੈਂਕੜੇ ਕਬਰਾਂ ਪੁੱਟੀਆਂ ਜਾ ਰਹੀਆਂ ਹਨ।ਇਸ ਦਾ ਖੁਲਾਸਾ ਸੈਟੇਲਾਈਟ ਤਸਵੀਰਾਂ ਜ਼ਰੀਏ ਹੋਇਆ ਹੈ, ਜਿਸ ਨੂੰ ਪੱਛਮੀ ਦੇਸ਼ਾਂ ਦੀ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਹੈ। ਦੀ ਗਾਰਡੀਅਨ ਅਖਬਾਰ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਈਰਾਨ ਦੇ ਕੋਮ ਸ਼ਹਿਰ ਵਿਚ ਇਕ ਉਜਾੜ ਸਥਾਨ 'ਤੇ ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਇਹ ਖਬਰ ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਨੇ ਪ੍ਰਕਾਸ਼ਿਤ ਕੀਤੀ ਸੀ। ਇਸ ਵਿਚ ਲਿਖਿਆ ਸੀ ਕਿ ਕਰੀਬ 300 ਫੁੱਟ ਦੀ ਲੰਬਾਈ ਵਿਚ ਸੈਂਕੜੇ ਕਬਰਾਂ ਪੁੱਟੀਆਂ ਗਈਆਂ ਹਨ।

PunjabKesari

ਕੋਮ ਸ਼ਹਿਰ ਈਰਾਨ ਦੀ ਰਾਜਧਾਨੀ ਤੇਹਰਾਨ ਤੋਂ ਕਰੀਬ 120 ਕਿਲੋਮੀਟਰ ਦੂਰ ਹੈ। ਪੱਛਮੀ ਦੇਸ਼ਾਂ ਦੀ ਮੀਡੀਆ ਦੇ ਮੁਤਾਬਕ,''ਇਹ ਕਬਰਾਂ 24 ਫਰਵਰੀ ਤੋਂ ਹੀ ਪੁੱਟੀਆਂ ਜਾ ਰਹੀਆਂ ਹਨ ਕਿਉਂਕਿ ਜਿਵੇਂ ਹੀ ਈਰਾਨ ਦੀ ਸਰਕਾਰ ਨੂੰ ਇਹ ਪਤਾ ਚੱਲਿਆ ਕਿ ਕੋਮ ਸ਼ਹਿਰ ਵਿਚ 50 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਉਹਨਾਂ ਨੇ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ।'' ਦੀ ਗਾਰਡੀਅਨ ਨੇ ਲਿਖਿਆ ਹੈ ਕਿ ਈਰਾਨ ਦੇ ਉਪ ਸਿਹਤ ਮੰਤਰੀ ਇਰਾਜ਼ ਹੈਰਿਚੀਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਕਬਰਾਂ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਲਈ ਪੁੱਟੀਆਂ  ਜਾ ਰਹੀਆਂ ਹਨ। 

PunjabKesari

ਜਿਸ ਦਿਨ ਇਰਾਜ਼ ਮੀਡੀਆ ਸਾਹਮਣੇ ਇਹ ਗੱਲਾਂ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਮੱਥੇ ਤੋਂ ਪਸੀਨਾ ਵੱਗ ਰਿਹਾ ਸੀ ਅਤੇ ਉਹਨਾਂ ਨੂੰ ਖੰਘ ਹੋ ਰਹੀ ਸੀ। ਅਗਲੇ ਹੀ ਦਿਨ ਇਹ ਪਤਾ ਚੱਲਿਆ ਸੀ ਇਰਾਜ਼ ਖੁਦ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ। ਈਰਾਨ ਦੇ ਕੋਮ ਸ਼ਹਿਰ ਵਿਚ ਪੁੱਟੀਆਂ ਜਾ ਰਹੀਆਂ ਇਹਨਾਂ ਕਬਰਾਂ ਦੀਆਂ ਤਸਵੀਰਾਂ ਮੈਕਸਾਰ ਤਕਨਲੌਜੀਜ਼ ਨੇ ਜਾਰੀ ਕੀਤੀਆ ਹਨ। ਇਹੀ ਤਸਵੀਰਾਂ ਦੀ ਗਾਰਡੀਅਨ, ਵਾਕਸ, ਵਾਸ਼ਿੰਗਟਨ ਪੋਸਟ, ਡੇਲੀ ਮੇਲ ਜਿਹੀਆਂ ਮੀਡੀਆ ਸੰਸਥਾਵਾਂ ਪ੍ਰਕਾਸ਼ਿਤ ਕਰ ਰਹੀਆਂ ਹਨ।

PunjabKesari

ਸੋਸ਼ਲ ਮੀਡੀਆ 'ਤੇ ਵੀ ਕੋਮ ਵਿਚ ਪੁੱਟੀਆਂ ਜਾ ਰਹੀਆਂ ਕਬਰਾਂ ਨੂੰ ਲੈਕੇ ਵੀਡੀਓਜ਼ ਹਨ, ਜਿਸ ਵਿਚ ਲੋਕ ਉਹਨਾਂ ਦੇ ਬਾਰੇ ਵਿਚ ਦੱਸ ਰਹੇ ਹਨ ਕਿ ਇਸ ਕਬਰਸਤਾਨ ਦਾ ਨਾਮ ਕੀ ਬੇਹੇਸਤ-ਏ-ਮਸੁਮੇਹ ਹੈ। ਮੈਕਸਾਰ ਤਕਨਾਲੋਜੀ ਦੀਆਂ ਇਹਨਾਂ ਸੈਟੇਲਾਈਟ ਤਸਵੀਰਾਂ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਕੋਮ ਸ਼ਹਿਰ ਵਿਚ ਵੱਡਾ ਕਬਰਸਤਾਨ ਬਣਾਇਆ ਜਾ ਰਿਹਾ ਹੈ ਪਰ ਇਹ ਕਿਹੜੇ ਕੰਮ ਵਿਚ ਵਰਤਿਆ ਜਾ ਰਿਹਾ ਹੈ ਇਸ਼ ਦੀ ਪੁਸ਼ਟੀ ਸਰਕਾਰ ਨਹੀਂ ਕਰ ਰਹੀ। 

 

ਡੇਲੀ ਮੇਲ ਨੇ ਆਪਣੀ ਖਬਰ ਵਿਚ ਲਿਖਿਆ ਹੈ ਕਿ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਨੂੰ ਕੋਮ ਸ਼ਹਿਰ ਦੀਆਂ ਇਹਨਾਂ ਕਬਰਾਂ ਵਿਚ ਪਾ ਕੇ ਉਹਨਾਂ 'ਤੇ ਚੂਨਾ ਵੀ ਪਾਇਆ ਜਾ ਰਿਹਾ ਹੈ ਤਾਂ ਜੋ ਲਾਸ਼ ਕਬਰ ਦੇ ਅੰਦਰ ਜਲਦੀ ਨਸ਼ਟ ਹੋ ਜਾਵੇ। ਈਰਾਨ ਦੇ ਅਧਿਕਾਰੀਆਂ ਨੇ ਇਹ ਮੰਨਿਆ ਹੈ ਕਿ ਉਹਨਾਂ ਦੇ ਦੇਸ਼ ਵਿਚ ਜਦੋਂ ਵੀ ਕੋਈ ਲਾਸ਼ ਦਫਨਾਈ ਜਾਂਦੀ ਹੈ ਤਾਂ ਉਸ ਉੱਪਰ ਚੂਨਾ ਪਾਇਆ ਜਾਂਦਾ ਹੈ। ਇਹ ਇਕ ਸਧਾਰਨ ਪ੍ਰਕਿਰਿਆ ਹੈ।

ਪੜ੍ਹੋ ਇਹ ਅਹਿਮ ਖਬਰ- ਬਿਲ ਗੇਟਸ ਨੇ ਕੋਰੋਨਾ ਦੇ ਇਲਾਜ ਦੇ ਵਿਕਾਸ ਲਈ ਦਾਨ ਕੀਤੇ 50 ਮਿਲੀਅਨ ਡਾਲਰ


Vandana

Content Editor

Related News