ਈਰਾਨ ਸਰਕਾਰ ਨੇ ਆਸਕਰ ਜੇਤੂ ਫ਼ਿਲਮ ਦੀ ਅਦਾਕਾਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
Sunday, Dec 18, 2022 - 01:26 AM (IST)
ਕਾਹਿਰਾ (ਭਾਸ਼ਾ) : ਈਰਾਨ ਦੇ ਅਧਿਕਾਰੀਆਂ ਨੇ ਦੇਸ਼ ਭਰ 'ਚ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਬਾਰੇ ਝੂਠ ਫੈਲਾਉਣ ਲਈ ਦੇਸ਼ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐੱਨ.ਏ. ਨੇ ਰਿਪੋਰਟ ਦਿੱਤੀ ਹੈ ਕਿ ਆਸਕਰ ਜੇਤੂ ਫ਼ਿਲਮ ‘‘ਦਿ ਸੇਲਜ਼ਮੈਨ’’ ਦੀ ਸਟਾਰ ਤਰਨੇਹ ਅਲੀਦੁਸਤੀ ਨੂੰ ਇੰਸਟਾਗ੍ਰਾਮ ’ਤੇ ਇਕ ਪੋਸਟ ਪਾਉਣ ਤੋਂ ਇਕ ਹਫਤੇ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਆਪਣੀ ਪੋਸਟ 'ਚ ਅਭਿਨੇਤਰੀ ਨੇ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨਾਂ ਦੌਰਾਨ ਕੀਤੇ ਗਏ ਅਪਰਾਧਾਂ ਲਈ ਹਾਲ ਹੀ 'ਚ ਫਾਂਸੀ ਦਿੱਤੇ ਗਏ ਪਹਿਲੇ ਵਿਅਕਤੀ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਸੀ।
ਇਹ ਵੀ ਪੜ੍ਹੋ : EU ਨੇ 10 ਸਾਲਾਂ ਬਾਅਦ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ, 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ’ਚ ਹੋਵੇਗਾ ਸ਼ਾਮਲ
ਸਰਕਾਰੀ ਮੀਡੀਆ ਦੇ ਅਧਿਕਾਰਤ ਟੈਲੀਗ੍ਰਾਮ ਚੈਨਲ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਅਲੀਦੁਸਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਸ ਨੇ "ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਕੋਈ ਦਸਤਾਵੇਜ਼ ਪ੍ਰਦਾਨ ਨਹੀਂ ਕੀਤੇ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।