ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ

Sunday, May 31, 2026 - 01:39 PM (IST)

ਈਰਾਨ ’ਤੇ ਟੁੱਟਿਆ ਆਰਥਿਕ ਸੰਕਟ ਦਾ ਪਹਾੜ; ਅਮਰੀਕਾ ਨੇ ਜ਼ਬਤ ਕੀਤੇ 1 ਅਰਬ ਡਾਲਰ ਦੇ ਕ੍ਰਿਪਟੋ ਫੰਡ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਤੇ ਈਰਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਵਾਸ਼ਿੰਗਟਨ ਨੇ ਤਹਿਰਾਨ ਨੂੰ ਵੱਡਾ ਆਰਥਿਕ ਝਟਕਾ ਦੇਣ ਦਾ ਦਾਅਵਾ ਕੀਤਾ ਹੈ। ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਨਾਲ ਜੁੜੇ ਲੱਗਭਗ 1 ਅਰਬ ਡਾਲਰ ਦੇ ਕ੍ਰਿਪਟੋ ਕਰੰਸੀ ਫੰਡ ਜ਼ਬਤ ਕਰ ਲਏ ਹਨ। ਇਹ ਕਾਰਵਾਈ ਅਮਰੀਕਾ ਦੀ ‘ਆਪ੍ਰੇਸ਼ਨ ਇਕਨਾਮਿਕ ਫਿਊਰੀ’ ਮੁਹਿੰਮ ਦੇ ਤਹਿਤ ਕੀਤੀ ਗਈ ਹੈ, ਜਿਸ ਦਾ ਮਕਸਦ ਈਰਾਨ ਦੀ ਵਿੱਤੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਬੇਸੈਂਟ ਨੇ ਕਿਹਾ ਕਿ ਅਸੀਂ ਈਰਾਨ ਦੇ ਡਿਜੀਟਲ ਵਾਲਿਟਾਂ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲੀਆ ਹਫ਼ਤਿਆਂ ਵਿਚ ਹੋਈ ਫ਼ੌਜੀ ਕਾਰਵਾਈ ਅਤੇ ਆਰਥਿਕ ਪਾਬੰਦੀਆਂ ਨੇ ਈਰਾਨ ਨੂੰ ਗੰਭੀਰ ਵਿੱਤੀ ਸੰਕਟ ਵਿਚ ਪਹੁੰਚਾ ਦਿੱਤਾ ਹੈ।

ਬੇਸੈਂਟ ਦੇ ਮੁਤਾਬਕ ਪਿਛਲੇ 5 ਤੋਂ 6 ਹਫ਼ਤਿਆਂ ਵਿਚ ਹੋਈਆਂ ਫ਼ੌਜੀ ਮੁਹਿੰਮਾਂ ਅਤੇ ਆਰਥਿਕ ਦਬਾਅ ਨੇ ਈਰਾਨ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਕਈ ਸੁਰੱਖਿਆ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਰਕਾਰ ਨੂੰ ਲੋਕਾਂ ਲਈ ਫੂਡ ਵਾਊਚਰ ਵਰਗੀਆਂ ਯੋਜਨਾਵਾਂ ਚਲਾਉਣੀਆਂ ਪੈ ਰਹੀਆਂ ਹਨ।


author

cherry

Content Editor

Related News