ਈਰਾਨ ਨੇ ਇਜ਼ਰਾਈਲੀ ਹਮਲਿਆਂ ''ਚ ਦੋ ਹੋਰ ਜਨਰਲਾਂ ਦੀ ਮੌਤ ਦੀ ਕੀਤੀ ਪੁਸ਼ਟੀ

Saturday, Jun 14, 2025 - 04:34 PM (IST)

ਈਰਾਨ ਨੇ ਇਜ਼ਰਾਈਲੀ ਹਮਲਿਆਂ ''ਚ ਦੋ ਹੋਰ ਜਨਰਲਾਂ ਦੀ ਮੌਤ ਦੀ ਕੀਤੀ ਪੁਸ਼ਟੀ

ਦੁਬਈ (ਏ.ਪੀ.)- ਈਰਾਨ ਨੇ ਇਜ਼ਰਾਈਲੀ ਹਮਲਿਆਂ ਵਿੱਚ ਆਪਣੇ ਹਥਿਆਰਬੰਦ ਬਲਾਂ ਦੇ ਦੋ ਹੋਰ ਉੱਚ-ਪੱਧਰੀ ਜਨਰਲਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਟੀਵੀ ਦੇ ਅਨੁਸਾਰ ਹਮਲਿਆਂ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਫੌਜ ਦੇ ਜਨਰਲ ਸਟਾਫ ਦੇ ਡਿਪਟੀ ਚੀਫ਼ ਆਫ਼ ਇੰਟੈਲੀਜੈਂਸ ਜਨਰਲ ਗੁਲਾਮ ਰਜ਼ਾ ਮਹਿਰਾਬੀ ਅਤੇ ਆਪ੍ਰੇਸ਼ਨ ਬ੍ਰਾਂਚ ਦੇ ਡਿਪਟੀ ਚੀਫ਼ ਜਨਰਲ ਮੇਹਦੀ ਰੱਬਾਨੀ ਵਜੋਂ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ-ਇਜ਼ਰਾਈਲ ਤਣਾਅ : ਗ੍ਰੋਸੀ ਨੇ ਸੰਜਮ ਵਰਤਣ ਦੀ ਕੀਤੀ ਅਪੀਲ

ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਦੋਵਾਂ ਦੀ ਮੌਤ ਕਿੱਥੇ ਹੋਈ। ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ 'ਤੇ ਹਮਲੇ ਕੀਤੇ, ਜਿਸ ਵਿੱਚ ਫੌਜ ਦੇ 'ਚੀਫ਼ ਆਫ਼ ਸਟਾਫ਼' ਅਤੇ ਅਰਧ ਸੈਨਿਕ ਬਲ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਸਮੇਤ ਹਥਿਆਰਬੰਦ ਬਲਾਂ ਦੇ ਕਈ ਉੱਚ-ਪੱਧਰੀ ਅਧਿਕਾਰੀਆਂ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News