ਈਰਾਨ ਨੇ ਅਫਗਾਨਿਸਤਾਨ ਵਿਚ ਹੋਏ ਧਮਾਕੇ ਦੀ ਕੀਤੀ ਨਿੰਦਿਆ
Sunday, Aug 18, 2019 - 08:39 PM (IST)

ਤੇਹਰਾਨ (ਏਜੰਸੀ)- ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਵਿਆਹ ਸਮਾਰੋਹ ਵਿਚ ਕੀਤੇ ਗਏ ਧਮਾਕੇ ਦੀ ਐਤਵਾਰ ਨੂੰ ਸਖ਼ਤ ਨਿੰਦਿਆ ਕਰਦੇ ਹੋਏ ਇਸ ਨੂੰ ਅਣਮਨੁੱਖੀ ਕੰਮ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਾਬੁਲ ਵਿਚ ਸ਼ਨੀਵਾਰ ਦੇਰ ਰਾਤ ਭੀੜ ਭਾੜ ਵਾਲੇ ਇਕ ਵੈਡਿੰਗ ਹਾਲ ਵਿਚ ਕੀਤੇ ਗਏ ਧਮਾਕੇ ਵਿਚ 63 ਲੋਕਾਂ ਦੀ ਮੌਤ ਹੋ ਗਈ ਅਤੇ 182 ਹੋਰ ਜ਼ਖਮੀ ਹੋ ਗਏ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਵੀ ਨੇ ਅਫਗਾਨਿਸਤਾਨ ਦੀ ਸਰਕਾਰ ਅਤੇ ਹਮਲੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਪਿੱਛੇ ਲੋਕ ਅਫਗਾਨਿਸਤਾਨ ਅਤੇ ਪੂਰੇ ਖੇਤਰ ਵਿਚ ਮਨੁੱਖਤਾ, ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੇ ਦੁਸ਼ਮਨ ਹਨ। ਮੌਸਵੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਫਗਾਨਿਸਤਾਨ ਆਪਣੇ ਲੋਕਾਂ ਸਾਰੀਆਂ ਰਾਜਨੀਤਕ ਪਾਰਟੀਆਂ ਵਿਚਾਲੇ ਏਕਤਾ ਰਾਹੀਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦਾ ਹੈ। ਇਸ ਰਸਤੇ 'ਤੇ ਈਰਾਨ ਹਮੇਸ਼ਾ ਅਫਗਾਨਿਸਤਾਨ ਦੇ ਨਾਲ ਰਹੇਗਾ।