ਈਰਾਨ ਦੇ ਤੇਵਰ ਅਜੇ ਵੀ ਸਖ਼ਤ: 'ਲੰਬੀ ਜੰਗ' ਲੜਨ ਲਈ ਤਿਆਰ ਹੋਣ ਦਾ ਕੀਤਾ ਦਾਅਵਾ

Friday, Mar 06, 2026 - 10:54 AM (IST)

ਈਰਾਨ ਦੇ ਤੇਵਰ ਅਜੇ ਵੀ ਸਖ਼ਤ: 'ਲੰਬੀ ਜੰਗ' ਲੜਨ ਲਈ ਤਿਆਰ ਹੋਣ ਦਾ ਕੀਤਾ ਦਾਅਵਾ

ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਜੰਗ ਦਾ ਅੱਜ 7ਵਾਂ ਦਿਨ ਹੈ। ਮੱਧ ਪੂਰਬ ਵਿੱਚ ਜਾਰੀ ਭਿਆਨਕ ਖ਼ੂਨੀ ਸੰਘਰਸ਼ ਅਤੇ 1,200 ਤੋਂ ਵੱਧ ਮੌਤਾਂ ਦੇ ਬਾਵਜੂਦ ਈਰਾਨ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਐਪਿਕ ਫਿਊਰੀ' ਵਿੱਚ ਈਰਾਨ ਨੂੰ ਭਾਰੀ ਜਾਨੀ ਨੁਕਸਾਨ ਝੱਲਣਾ ਪਿਆ ਹੈ, ਜਿੱਥੇ ਮਰਨ ਵਾਲਿਆਂ ਦੀ ਗਿਣਤੀ 1,230 ਤੱਕ ਪਹੁੰਚ ਗਈ ਹੈ। 

ਈਰਾਨ ਲੰਬੇ ਸਮੇਂ ਤੱਕ ਜੰਗ ਲੜਨ ਲਈ ਤਿਆਰ 

ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈ.ਆਰ.ਜੀ. ਸੀ.) ਦੇ ਬੁਲਾਰੇ ਨੇ ਇਕ ਵੱਡਾ ਦਾਅਵਾ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਈਰਾਨ ਇੱਕ "ਲੰਬੀ ਜੰਗ" ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਅਜਿਹੇ ਉੱਨਤ ਹਥਿਆਰ ਵਰਤਣ ਕਰਨ ਲਈ ਤਿਆਰ ਹੈ ਜੋ ਅਜੇ ਤੱਕ ਜੰਗ ਦੇ ਮੈਦਾਨ ਵਿੱਚ ਨਹੀਂ ਦੇਖੇ ਗਏ ਹਨ। ਇੱਕ ਬਿਆਨ ਵਿੱਚ, ਬ੍ਰਿਗੇਡੀਅਰ ਜਨਰਲ ਅਲੀ ਮੁਹੰਮਦ ਨੈਨੀ ਨੇ ਕਿਹਾ ਕਿ ਈਰਾਨ ਦੇ ਦੁਸ਼ਮਣਾਂ ਨੂੰ ਹਮਲਿਆਂ ਦੀ ਆਉਣ ਵਾਲੇ ਸਮੇਂ ਵਿੱਚ "ਦਰਦਨਾਕ ਝਟਕਿਆਂ ਦੀ ਉਮੀਦ ਕਰਨੀ ਚਾਹੀਦੀ ਹੈ"। ਉਸ ਨੇ ਕਿਹਾ,"ਈਰਾਨ ਦੀਆਂ ਨਵੀਆਂ ਪਹਿਲਕਦਮੀਆਂ ਅਤੇ ਹਥਿਆਰ ਰਸਤੇ 'ਤੇ ਹਨ। ਇਹ ਤਕਨਾਲੋਜੀਆਂ ਅਜੇ ਤੱਕ ਵੱਡੇ ਪੱਧਰ 'ਤੇ ਤਾਇਨਾਤ ਨਹੀਂ ਕੀਤੀਆਂ ਗਈਆਂ ਹਨ।"  

ਈਰਾਨ ਦੀ ਰਣਨੀਤੀ 

ਸੁਪਰੀਮ ਲੀਡਰ ਖ਼ਮੇਨੀ ਦੀ ਕਥਿਤ ਮੌਤ ਤੋਂ ਬਾਅਦ ਈਰਾਨ ਨੇ ਦੁਬਈ, ਰਿਆਦ ਅਤੇ ਤੇਲ ਅਵੀਵ ਵਰਗੇ ਸ਼ਹਿਰਾਂ 'ਤੇ ਪਲਟਵਾਰ ਕੀਤੇ ਸਨ। ਹੁਣ ਈਰਾਨ ਵੱਲੋਂ ਲੰਬੀ ਜੰਗ ਦੀ ਤਿਆਰੀ ਦਾ ਮਤਲਬ ਹੈ ਕਿ ਮੱਧ ਪੂਰਬ ਵਿੱਚ ਅਸਥਿਰਤਾ ਦਾ ਇਹ ਦੌਰ ਅਜੇ ਖ਼ਤਮ ਹੋਣ ਵਾਲਾ ਨਹੀਂ ਹੈ। ਇਸ ਐਲਾਨ ਨੇ ਵਿਸ਼ਵ ਸ਼ਕਤੀਆਂ ਵਿੱਚ ਚਿੰਤਾ ਹੋਰ ਵਧਾ ਦਿੱਤੀ ਹੈ ਕਿਉਂਕਿ ਇੱਕ ਲੰਬੀ ਜੰਗ ਖੇਤਰ ਦੀ ਆਰਥਿਕਤਾ ਅਤੇ ਮਾਨਵਤਾ ਲਈ ਹੋਰ ਵੀ ਘਾਤਕ ਸਿੱਧ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News