ਈਰਾਨ ''ਚ ਵਾਪਰਿਆ ਬੱਸ ਹਾਦਸਾ, 9 ਲੋਕਾਂ ਦੀ ਮੌਤ ਤੇ 17 ਜ਼ਖਮੀ

Tuesday, Jan 28, 2020 - 02:06 PM (IST)

ਈਰਾਨ ''ਚ ਵਾਪਰਿਆ ਬੱਸ ਹਾਦਸਾ, 9 ਲੋਕਾਂ ਦੀ ਮੌਤ ਤੇ 17 ਜ਼ਖਮੀ

ਤੇਹਰਾਨ (ਬਿਊਰੋ): ਈਰਾਨ ਵਿਚ ਮੰਗਲਵਾਰ ਨੂੰ ਇਕ ਦਰਦਨਾਕ ਬੱਸ ਹਾਦਸਾ ਵਾਪਰਿਆ। ਇੱਥੇ ਤੇਹਰਾਨ ਤੋਂ ਸ਼ਿਰਾਨ ਜਾ ਰਹੀ ਇਕ ਤੇਜ਼ ਗਤੀ ਵਾਲੀ ਬੱਸ ਇਕ ਟਰਨਿੰਗ ਪੁਆਇੰਟ 'ਤੇ ਪਲਟ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਤੜਕੇ 4:39 ਵਜੇ ਵਾਪਰਿਆ। ਤਸਨੀਮ ਸਮਾਚਾਰ ਏਜੰਸੀ ਦੇ ਮੁਤਾਬਕ ਬੱਸ ਪਲਟਣ ਦੀ ਸੂਚਨਾ ਮਿਲਦੇ ਹੀ ਉੱਥੇ ਐਮਰਜੈਂਸੀ ਸੇਵਾਵਾਂ ਪਹੁੰਚ ਗਈਆਂ ਅਤੇ ਉਹਨਾਂ ਨੇ ਜ਼ਖਮੀ ਯਾਤਰੀਆਂ ਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ।

 

ਇਸ ਹਾਦਸੇ ਵਿਚ ਗੰਭੀਰ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ।ਮਾਮੂਲੀ ਰੂਪ ਨਾਲ ਜ਼ਖਮੀ ਹੋਏ ਦੋ ਲੋਕਾਂ ਦਾ ਮੁੱਢਲਾ ਇਲਾਜ ਕੀਤੇ ਜਾਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ।


author

Vandana

Content Editor

Related News