ਬਗਦਾਦ 'ਚ ਅਮਰੀਕੀ ਦੂਤਘਰ 'ਤੇ ਹਮਲਾ, ਈਰਾਨ ਨੇ ਦਾਗੇ 2 ਰਾਕੇਟ

Saturday, Jan 04, 2020 - 11:28 PM (IST)

ਬਗਦਾਦ 'ਚ ਅਮਰੀਕੀ ਦੂਤਘਰ 'ਤੇ ਹਮਲਾ, ਈਰਾਨ ਨੇ ਦਾਗੇ 2 ਰਾਕੇਟ

ਬਗਦਾਦ (ਏਜੰਸੀ)- ਬਗਦਾਦ (ਏਜੰਸੀ)- ਇਰਾਕ ਦੀ ਰਾਜਧਾਨੀ ਵਿਚ ਸਥਿਤ ਗ੍ਰੀਨ ਜ਼ੋਨ 'ਤੇ ਦੋ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਗਿਆ। ਸੁਰੱਖਿਆ ਦਸਤਿਆਂ ਨੇ ਦੱਸਿਆ ਕਿ ਇਰਾਕ ਬੇਸ 'ਤੇ ਦੋ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ, ਜਿੱਥੇ ਅਮਰੀਕੀ ਫੌਜੀ ਤਾਇਨਾਤ ਸਨ। ਜਦੋਂ ਕਿ ਦੋ ਮੋਰਟਾਰ ਬਗਦਾਦ ਦੇ ਗ੍ਰੀਨ ਜ਼ੋਨ ਨਾਲ ਟਕਰਾਏ, ਅਮਰੀਕੀ ਸਫਾਰਤਖਾਨੇ ਦੇ ਇਕ ਹਾਈ ਸਕਿਓਰਿਟੀ ਐਨਕਲੇਵ ਹਾਉਸਿੰਗ ਵਿਚ ਸੁਰੱਖਿਆ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। 
ਨਿਊਜ਼ ਏਜੰਸੀ ਏ.ਐਫ.ਪੀ. ਦੇ ਸੂਤਰਾਂ ਮੁਤਾਬਕ ਬਗਦਾਦ ਵਿਚ ਅਮਰੀਕੀ ਕੰਪਲੈਕਸ ਵਿਚ ਤੁਰੰਤ ਡਿਪਲੋਮੈਟਸ ਅਤੇ ਫੌਜੀਆਂ, ਦੋਹਾਂ ਦੀ ਮੇਜ਼ਬਾਨੀ ਦੌਰਾਨ ਸਾਇਰਨ ਵੱਜਿਆ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਅਲ-ਬਲਦ ਬੇਸ, ਬਗਦਾਦ ਦੇ ਉੱਤਰ ਵਿਚ, ਕਤਯੂਸ਼ਾ ਰਾਕੇਟਾਂ ਨਾਲ ਟਕਰਾਇਆ ਸੀ। ਅਮਰੀਕਾ ਨੇ ਆਪਣੇ ਮਿਸ਼ਨ ਅਤੇ ਟਿਕਾਣਿਆਂ ਦੇ ਖਿਲਾਫ ਸੰਘਰਸ਼ ਦਾ ਖਦਸ਼ਾ ਜਤਾਇਆ ਹੈ, ਜਿਥੇ ਸ਼ੁੱਕਰਵਾਰ ਨੂੰ ਈਰਾਨੀ ਫੌਜ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਵਾਲੇ ਸਟੀਕ ਡ੍ਰੋਨ ਹਮਲੇ ਤੋਂ ਬਾਅਦ ਉਸ ਦੇ ਫੌਜੀਆਂ ਨੂੰ ਪੂਰੇ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
ਬੀਤੇ ਸ਼ੁੱਕਰਵਾਰ ਨੂੰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਹੋਈ ਉਸ ਦੀ ਮੌਤ ਕਾਰਨ ਈਰਾਨ ਵਿਚ ਮਾਹੌਲ ਕਾਫੀ ਭੱਖ ਗਿਆ ਹੈ। ਦੱਸਣਯੋਗ ਹੈ ਕਿ ਸੁਲੇਮਾਨੀ ਸ਼ੁੱਕਰਵਾਰ ਨੂੰ ਇਰਾਕ ਦੇ ਬਗਦਾਦ ਹਵਾਈ ਅੱਡੇ ਨੇੜੇ ਅਮਰੀਕਾ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ।
ਸੁਲੇਮਾਨੀ ਈਰਾਨ ਦਾ ਉੱਚ ਦਰਜਾ ਪ੍ਰਾਪਤ ਫੌਜੀ ਅਧਿਕਾਰੀ ਸੀ। ਉਹ ਈਰਾਨ ਦੇ ਕੁਲੀਨ ਇਨਕਲਾਬੀ ਗਾਰਡ ਦੀ ਕੁਡਸ ਫੋਰਸ ਦੀ ਅਗਵਾਈ ਕਰਦਾ ਸੀ। ਕਾਸਿਮ ਸੁਲੇਮਾਨੀ ਦੀ ਮੌਤ ਦਾ ਈਰਾਨ ਤੋਂ ਸਖ਼ਤ ਪ੍ਰਤੀਕਰਮ ਆਇਆ ਅਤੇ ਦੇਸ਼ ਦੀ ਲੀਡਰਸ਼ਿਪ ਨੇ ਉਸ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਰਾਕੇਟ ਹਮਲਾ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਦਲੇ ਵਿਚ ਸ਼ੁਰੂ ਕੀਤਾ ਗਿਆ।


author

Sunny Mehra

Content Editor

Related News