ਵੱਡਾ ਖੁਲਾਸਾ, ਈਰਾਨ ਦੀ ਇਕ ਏਅਰਲਾਈਨ ਨੇ ਕਈ ਦੇਸ਼ਾਂ ''ਚ ਫੈਲਾਇਆ ਕੋਰੋਨਾ

Wednesday, May 06, 2020 - 06:13 PM (IST)

ਵੱਡਾ ਖੁਲਾਸਾ, ਈਰਾਨ ਦੀ ਇਕ ਏਅਰਲਾਈਨ ਨੇ ਕਈ ਦੇਸ਼ਾਂ ''ਚ ਫੈਲਾਇਆ ਕੋਰੋਨਾ

ਤੇਹਰਾਨ (ਬਿਊਰੋ): ਈਰਾਨ ਦੀ ਇਕ ਏਅਰਲਾਈਨ ਨੇ ਪਾਬੰਦੀ ਦੇ ਬਾਵਜੂਦ ਕਈ ਦੇਸ਼ਾਂ ਵਿਚ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਇਸ ਦੌਰਾਨ ਇਨਫੈਕਟਿਡ ਮਰੀਜ਼ਾਂ ਨੂੰ ਵੀ ਜਹਾਜ਼ ਵਿਚ ਸਫਰ ਕਰਵਾਇਆ ਗਿਆ।ਬੀ.ਬੀ.ਸੀ. ਅਰਬੀ ਦੀ ਇਕ ਰਿਪੋਰਟ ਵਿਚ ਇਕ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਈਰਾਨ ਨੇ 31 ਜਨਵਰੀ ਨੂੰ ਜਹਾਜ਼ਾਂ ਦੇ ਚੀਨ ਜਾਣ ਜਾਂ ਚੀਨ ਤੋਂ ਵਾਪਸ ਪਰਤਣ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨਾਲ ਜੁੜੀ ਪ੍ਰਾਈਵੇਟ ਏਅਰਲਾਈਨ 'ਮਹਾਨ ਏਅਰ' ਨੇ ਕਈ ਹਫਤੇ ਬਾਅਦ ਤੱਕ ਸੇਵਾਵਾਂ ਜਾਰੀ ਰੱਖੀਆਂ। ਇਸ ਦੌਰਾਨ ਮਹਾਨ ਏਅਰ ਦੇ ਜਹਾਜ਼ ਚੀਨ ਅਤੇ ਹੋਰ ਦੇਸ਼ਾਂ ਵਿਚ ਉਡਾਣ ਭਰਦੇ ਰਹੇ।

PunjabKesari

ਏਅਰਲਾਈਨ ਨੇ ਪਾਬੰਦੀ ਦੇ ਬਾਵਜੂਦ ਫਲਾਈਟ ਸੇਵਾਵਾਂ ਜਾਰੀ ਰੱਖਣ ਨੂੰ ਲੈਕੇ ਝੂਠ ਬੋਲਿਆ। ਈਰਾਨ ਦੀ ਰਾਜਧਾਨੀ ਤੇਹਰਾਨ ਅਤੇ ਚੀਨ ਦੇ ਹਵਾਈ ਅੱਡੇ ਦੇ ਡਾਟਾ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮਹਾਨ ਏਅਰ ਦੇ ਜਹਾਜ਼ ਮਾਰਚ ਤੱਕ ਉਡਾਣ ਭਰਦੇ ਰਹੇ। 6 ਫਰਵਰੀ ਨੂੰ ਇਕ ਜਹਾਜ਼ ਵੁਹਾਨ ਤੋਂ 70 ਈਰਾਨੀ ਵਿਦਿਆਰਥੀਆਂ ਨੂੰ ਲੈ ਕੇ ਆਇਆ ਅਤੇ ਫਿਰ ਉਸੇ ਦਿਨ ਜਹਾਜ਼ ਨੇ ਇਰਾਕ ਲਈ ਵੀ ਉਡਾਣ ਭਰੀ। ਮਹਾਨ ਏਅਰ ਦਾ ਦਾਅਵਾ ਹੈ ਕਿ 6 ਫਰਵਰੀ ਦੀ ਫਲਾਈਟ ਦੀ ਆਲੋਚਨਾ ਹੋਣ ਦੇ ਬਾਅਦ ਉਸਨੇ ਚੀਨ ਵੱਲ ਦੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਸਨ ਪਰ Flightradar24 ਦੇ ਡਾਟਾ ਦੇ ਮੁਤਾਬਕ 23 ਫਰਵਰੀ ਤੱਕ ਬੀਜਿੰਗ, ਸ਼ੰਘਾਈ, ਗੁਆਂਝੋਉ ਅਤੇ ਸ਼ੇਨਝੇਨ ਤੋਂ 55 ਹੋਰ ਫਲਾਈਟਾਂ ਨਾਲ ਉਡਾਣ ਭਰੀ। 

PunjabKesari

ਰਿਪੋਰਟ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਇਰਾਕ ਅਤੇ ਲੇਬਨਾਨ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਮਹਾਨ ਏਅਰ ਦੀ ਫਲਾਈਟ ਦੇ ਹੀ ਸਾਹਮਣੇ ਆਏ ਸਨ। ਏਅਰਲਾਈਨ ਦੇ ਜਿਹੜੇ ਜਹਾਜ਼ ਚੀਨ ਤੋਂ ਤੇਹਰਾਨ ਲਈ ਉਡਾਣ ਭਰਦੇ ਸਨ ਉਹੀ ਜਹਾਜ਼ 24 ਘੰਟੇ ਦੇ ਅੰਦਰ ਬਾਰਸੀਲੋਨਾ, ਦੁਬਈ, ਕੁਆਲਾਲੰਪੁਰ ਅਤੇ ਇਸਤਾਂਬੁਲ ਵੀ ਜਾਂਦੇ ਸਨ। ਏਅਰਲਾਈਨ ਦੇ ਕੇਬਿਨ ਕਰੂ ਨੇ ਪੀ.ਪੀ.ਈ. ਦੀ ਕਮੀ ਅਤੇ ਜਹਾਜ਼ਾਂ ਵਿਚ ਇਨਫੈਕਸ਼ਨ ਰੋਕਣ ਦੇ ਮੁੱਦੇ ਨੂੰ ਚੁੱਕਿਆ ਸੀ ਪਰ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਸੀ। ਉੱਥੇ ਮਹਾਨ ਏਅਰ ਦਾ ਕਹਿਣਾ ਹੈ ਕਿ ਉਸ ਦੇ ਜਹਾਜ਼ ਮਨੁੱਖੀ ਮਦਦ ਪਹੁੰਚਾਉਣ ਲਈ ਚੀਨ ਜਾ ਰਹੇ ਸਨ ਅਤੇ ਇਹਨਾਂ ਵਿਚ ਕੋਈ ਯਾਤਰੀ ਫਲਾਈਟ ਨਹੀਂ ਸੀ ਪਰ ਬੀ.ਬੀ.ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ ਇਹ ਯਾਤਰੀ ਫਲਾਈਟਾਂ ਹੀ ਸਨ।

ਪੜ੍ਹੋ ਇਹ ਅਹਿਮ ਖਬਰ- H-1B ਵਰਕਰਾਂ ਨੂੰ ਸਥਾਨਕ ਔਸਤ ਨਾਲੋਂ ਘੱਟ ਸੈਲਰੀ ਦੇ ਰਹੀਆਂ ਹਨ ਅਮਰੀਕੀ IT ਕੰਪਨੀਆਂ

ਈਰਾਨ ਖੁਦ ਪੀ.ਪੀ.ਈ. ਅਤੇ ਮੈਡੀਕਲ ਉਪਕਰਨਾਂ ਦੀ ਕਮੀ ਨਾਲ ਜੂਝਦਾ ਰਿਹਾ ਹੈ, ਅਜਿਹੇ ਵਿਚ ਇਸ ਗੱਲ ਦੀ ਸੰਭਾਵਨਾ ਕਾਫੀ ਘੱਟ ਹੈ ਕਿ ਉਹ ਚੀਨ ਨੂੰ ਮਨੁੱਖੀ ਮਦਦ ਭੇਜ ਰਿਹਾ ਹੋਵੇ। ਇੱਥੇ ਦੱਸ ਦਈਏ ਕਿ ਮਹਾਨ ਏਅਰ 'ਤੇ ਇਸ ਤੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਅਮਰੀਕਾ ਨੇ 2011 ਵਿਚ ਇਸ 'ਤੇ ਅੱਤਵਾਦ ਨੂੰ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ। ਸਾਊਦੀ ਅਰਬ ਦੇ ਏਅਰ ਸਪੇਸ ਵਿਚ ਇਸ ਜਹਾਜ਼ ਦੇ ਦਾਖਲ ਹੋਣ 'ਤੇ ਪਾਬੰਦੀ ਹੈ, ਉੱਥੇ ਜਰਮਨੀ, ਫਰਾਂਸ, ਸਪੇਨ ਅਤੇ ਇਟਲੀ ਵਿਚ ਵੀ ਇਹ ਜਹਾਜ਼ ਲੈਂਡ ਨਹੀਂ ਕਰ ਸਕਦਾ।
 


author

Vandana

Content Editor

Related News