ਅਮਰੀਕੀ ਪਾਬੰਦੀਆਂ ਦੇ ਬਾਵਜੂਦ ਯੂਰੇਨੀਅਮ ਭੰਡਾਰਨ ਜਾਰੀ ਰੱਖਿਆ ਜਾਵੇਗਾ : ਈਰਾਨ

05/29/2020 4:23:34 PM

ਤੇਹਰਾਨ (ਭਾਸ਼ਾ): ਈਰਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨੀ ਵਿਗਿਆਨੀਆਂ 'ਤੇ ਇਸ ਹਫਤੇ ਦੇ ਸ਼ੁਰੂ ਵਿਚ ਅਮਰੀਕਾ ਵੱਲੋਂ ਪਾਬੰਦੀਆਂ ਲਗਾਏ ਜਾਣ ਦੇ ਬਾਵਜੂਦ ਉਸ ਦੇ ਮਾਹਰ ਯੂਰੇਨੀਅਮ ਦੇ ਭੰਡਾਰਨ ਸਬੰਧੀ ਗਤੀਵਿਧੀਆਂ ਜਾਰੀ ਰੱਖਣਗੇ। ਟੀਵੀ ਨੇ ਦੇਸ਼ ਦੇ ਪਰਮਾਣੂ ਵਿਭਾਗ ਦੇ ਇਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਈਰਾਨੀ ਪਰਮਾਣੂ ਵਿਗਿਆਨੀਆਂ 'ਤੇ ਪਾਬੰਦੀਆਂ ਲਗਾਉਣ ਦਾ ਅਮਰੀਕਾ ਦਾ ਫੈਸਲਾ ਇਹ ਸੰਕੇਤ ਦਿੰਦਾ ਹੈ ਕਿ ਉਹ ਆਪਣੀ ਦੁਸ਼ਮਣੀ ਭਰਪੂਰ ਰਵੱਈਆ ਜਾਰੀ ਰੱਖੇ ਹੋਏ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਸੋਸ਼ਲ ਮੀਡੀਆ 'ਤੇ ਲਗਾਈ ਲਗਾਮ, ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖਤ

ਬਿਆਨ ਵਿਚ ਕਿਹਾ ਗਿਆ ਹੈਕਿ ਪਾਬੰਦੀਆਂ ਦੇ ਕਾਰਨ ਉਹ ਆਪਣੀਆਂ ਕੋਸ਼ਿਸ਼ਾਂ ਪਹਿਲਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਵਧਾ ਦੇਣਗੇ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ। ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਦੋ ਅਧਿਕਾਰੀਆਂ-ਮਾਜਿਦ ਆਗਾ ਅਤੇ ਅਮਜ਼ਦ ਸਾਜਗਰ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਹ ਲੋਕ ਪਰਮਾਣੂ ਭੰਡਾਰਨ ਲਈ ਸੇਂਟ੍ਰੀਫਿਊਗ ਦਾ ਵਿਕਾਸ ਅਤੇ  ਉਤਪਾਦਨ ਕਰਨ ਵਿਚ ਸ਼ਾਮਲ ਸਨ। ਈਰਾਨ ਦੇ ਨਾਲ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਕੀਤੇ ਗਏ ਪਰਮਾਣੂ ਸਮਝੌਤੇ ਤੋਂ ਅਮਰੀਕਾ 2018 ਵਿਚ ਵੱਖ ਹੋ ਗਿਆ ਸੀ।


Vandana

Content Editor

Related News