"ਟਰੰਪ ਲਈ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ..."; ਸੜਕਾਂ ''ਤੇ ਉਤਰੇ ਪ੍ਰਦਰਸ਼ਨਕਾਰੀਆਂ ਨੂੰ ਖਾਮੇਨੇਈ ਦੀ ਚੇਤਾਵਨੀ

Saturday, Jan 10, 2026 - 01:31 PM (IST)

"ਟਰੰਪ ਲਈ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ..."; ਸੜਕਾਂ ''ਤੇ ਉਤਰੇ ਪ੍ਰਦਰਸ਼ਨਕਾਰੀਆਂ ਨੂੰ ਖਾਮੇਨੇਈ ਦੀ ਚੇਤਾਵਨੀ

ਤੇਹਰਾਨ/ਵਾਸ਼ਿੰਗਟਨ: ਈਰਾਨ ਵਿੱਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਹੁਣ ਭਿਆਨਕ ਰੂਪ ਲੈ ਲਿਆ ਹੈ, ਜਿਸ ਕਾਰਨ ਈਰਾਨੀ ਲੀਡਰਸ਼ਿਪ ਅਤੇ ਅਮਰੀਕਾ ਵਿਚਾਲੇ ਟਕਰਾਅ ਵਧ ਗਿਆ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਪ੍ਰਦਰਸ਼ਨਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ "ਟਰੰਪ ਲਈ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ"।

ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ

ਹੁਣ ਤੱਕ 65 ਲੋਕਾਂ ਦੀ ਮੌਤ, ਇੰਟਰਨੈਟ ਸੇਵਾਵਾਂ ਬੰਦ 

ਈਰਾਨ ਦੀ ਖਸਤਾਹਾਲ ਆਰਥਿਕਤਾ ਨੂੰ ਲੈ ਕੇ ਦਸੰਬਰ ਦੇ ਅੰਤ ਵਿੱਚ ਸ਼ੁਰੂ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਘੱਟੋ-ਘੱਟ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਵੱਲੋਂ ਇੰਟਰਨੈਟ ਅਤੇ ਟੈਲੀਫੋਨ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਹਨ, ਫਿਰ ਵੀ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ। ਸਰਕਾਰੀ ਮੀਡੀਆ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ "ਅੱਤਵਾਦੀ" ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ ਨੂੰ ਭੱਜੇ ਲੋਕ

ਖਾਮੇਨੇਈ ਦਾ ਅਮਰੀਕਾ 'ਤੇ ਤਿੱਖਾ ਹਮਲਾ 

86 ਸਾਲਾ ਖਾਮੇਨੇਈ ਨੇ ਸਰਕਾਰੀ ਟੀਵੀ 'ਤੇ ਪ੍ਰਸਾਰਿਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ ਦੇ ਹੱਥ ਈਰਾਨੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਟਰੰਪ ਨੂੰ ਆਪਣੇ ਦੇਸ਼ ਦੇ ਹਾਲਾਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਖਾਮੇਨੇਈ ਦੇ ਸਮਰਥਕਾਂ ਨੇ "ਅਮਰੀਕਾ ਮੁਰਦਾਬਾਦ" ਦੇ ਨਾਅਰੇ ਵੀ ਲਾਏ।

ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

ਟਰੰਪ ਦੀ ਵੱਡੀ ਚੇਤਾਵਨੀ: "ਗੋਲੀਆਂ ਚਲਾਈਆਂ ਤਾਂ ਹਮਲਾ ਕਰਾਂਗੇ" 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦਾ ਸਮਰਥਨ ਕਰਦਿਆਂ ਈਰਾਨੀ ਨੇਤਾਵਾਂ ਨੂੰ ਵੰਗਾਰਿਆ ਹੈ। ਟਰੰਪ ਨੇ ਕਿਹਾ, "ਜੇਕਰ ਤੁਸੀਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ, ਤਾਂ ਅਸੀਂ ਤੁਹਾਡੇ 'ਤੇ ਹਮਲਾ ਕਰਾਂਗੇ"। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਜ਼ਮੀਨੀ ਫੌਜ ਭੇਜਣਾ ਨਹੀਂ, ਸਗੋਂ ਦੁਸ਼ਮਣ ਨੂੰ ਉੱਥੇ ਸੱਟ ਮਾਰਨਾ ਹੈ ਜਿੱਥੇ ਸਭ ਤੋਂ ਜ਼ਿਆਦਾ ਅਸਰ ਹੋਵੇ।

ਇਹ ਵੀ ਪੜ੍ਹੋ: ‘ਬਾਲਿਕਾ ਵਧੂ’ ਫੇਮ ਅਵਿਕਾ ਗੌਰ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ; ਦੱਸਿਆ ਪੂਰਾ ਸੱਚ

ਸਖ਼ਤ ਸਜ਼ਾ ਦੀ ਤਿਆਰੀ 

ਈਰਾਨ ਦੀ ਨਿਆਂਪਾਲਿਕਾ ਦੇ ਮੁਖੀ ਗੁਲਾਮ ਹੁਸੈਨ ਮੋਹਸਿਨੀ-ਇਜੇਈ ਨੇ ਐਲਾਨ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਕੋਈ ਕਾਨੂੰਨੀ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ। ਇਸ ਸਥਿਤੀ ਨੇ ਖਾੜੀ ਦੇਸ਼ਾਂ ਵਿੱਚ ਜੰਗ ਦਾ ਖ਼ਤਰਾ ਵਧਾ ਦਿੱਤਾ ਹੈ, ਕਿਉਂਕਿ ਟਰੰਪ ਦੀ ਇਸ ਚੇਤਾਵਨੀ ਨੂੰ ਵੇਨੇਜ਼ੁਏਲਾ 'ਤੇ ਕੀਤੀ ਗਈ ਅਮਰੀਕੀ ਕਾਰਵਾਈ ਦੇ ਸੰਦਰਭ ਵਿੱਚ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ


author

cherry

Content Editor

Related News