ਅਮਰੀਕੀ ਪਾਬੰਦੀਆਂ ਵੱਡੀ ਅਸਫਲਤਾ ਦਰਸਾਉਂਦੀਆਂ ਹਨ : ਈਰਾਨੀ ਵਿਦੇਸ਼ ਮੰਤਰੀ

Saturday, Nov 02, 2019 - 01:14 PM (IST)

ਅਮਰੀਕੀ ਪਾਬੰਦੀਆਂ ਵੱਡੀ ਅਸਫਲਤਾ ਦਰਸਾਉਂਦੀਆਂ ਹਨ : ਈਰਾਨੀ ਵਿਦੇਸ਼ ਮੰਤਰੀ

ਤੇਹਰਾਨ (ਭਾਸ਼ਾ): ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਲਾਮੀ ਗਣਰਾਜ ਵਿਰੁੱਧ ਨਵੀਆਂ ਅਮਰੀਕੀ ਪਾਬੰਦੀਆਂ ਉਸ ਦੀ ਈਰਾਨ ਵਿਰੋਧੀ ਨੀਤੀ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ। ਅਮਰੀਕਾ ਨੇ ਈਰਾਨ ਦੇ ਨਿਰਮਾਣ ਖੇਤਰ 'ਤੇ ਵੀਰਵਾਰ ਨੂੰ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਹ ਇਸ ਨੂੰ ਦੇਸ਼ ਦੇ ਰੈਵੋਲੂਸ਼ਨਰੀ ਗਾਰਡ ਨਾਲ ਜੋੜਦਾ ਹੈ। ਜ਼ਰੀਫ ਨੇ ਟਵੀਟ ਕੀਤਾ,''ਨਿਰਮਾਣ ਖੇਤਰ ਵਿਚ ਲੱਗੇ ਕਰਮਚਾਰੀਆਂ ਨੂੰ ਆਰਥਿਕ ਅੱਤਵਾਦ ਨਾਲ ਜੋੜਨਾ ਅਮਰੀਕਾ ਦੀ ਵੱਧ ਦਬਾਅ ਦੀ ਨੀਤੀ ਦੀ ਅਸਫਲਤਾ ਨੂੰ ਦਰਸਾਉਂਦਾ ਹੈ।'' ਉਨ੍ਹਾਂ ਨੇ 2015 ਦੇ ਪਰਮਾਣੂ ਸਮਝੌਤੇ, ਸੰਯੁਕਤ ਸਮੁੱਚੀ ਕਾਰਜ ਯੋਜਨਾ (ਜੇ.ਸੀ.ਪੀ.ਓ.ਏ.) ਦੇ ਬਾਰੇ ਵਿਚ ਕਿਹਾ,''ਖੁਦ ਨੂੰ ਹੋਰ ਡੂੰਘਾਈ ਤੱਕ ਫਸਾਉਣ ਤੋਂ ਬਚਾਉਣ ਲਈ ਅਮਰੀਕਾ ਨੂੰ ਅਸਫਲ ਨੀਤੀਆਂ ਨੂੰ ਤਿਆਗ ਕੇ ਵਾਪਸ ਜੇ.ਸੀ.ਪੀ.ਓ.ਏ. 'ਤੇ ਪਰਤਣਾ ਚਾਹੀਦਾ ਹੈ।''

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਅਤੇ ਆਪਣੀ ਵੱਧ ਦਬਾਅ ਮੁਹਿੰਮ ਦੇ ਤਹਿਤ ਇਕ ਪੱਖੀ ਪਾਬੰਦੀ ਲਗਾਉਣ ਦੇ ਬਾਅਦ ਈਰਾਨ ਦੇ ਨਾਲ ਉਸ ਦੇ ਤਣਾਅ ਵਿਚ ਕਾਫੀ ਵਾਧਾ ਹੋ ਗਿਆ ਸੀ। ਇਸ ਦੇ ਬਾਅਦ ਈਰਾਨ ਕਈ ਵਾਰ ਪਰਮਾਣੂ ਸਮਝੌਤੇ ਦੇ ਅਨੁਪਾਲਨ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਕੇ ਆਪਣਾ ਵਿਰੋਧ ਜ਼ਾਹਰ ਕਰ ਚੁੱਕਾ ਹੈ। ਉਸ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਸਮਝੌਤੇ ਵਿਚ ਸ਼ਾਮਲ ਹੋਰ ਪੱਖ ਬ੍ਰਿਟੇਨ, ਚੀਨ, ਫਰਾਂਸ, ਜਰਮਨੀ ਅਤੇ ਰੂਸ ਜੇਕਰ ਅਮਰੀਕੀ ਪਾਬੰਦੀਆਂ ਨੂੰ ਪਲਟਵਾਉਣ ਵਿਚ ਸਫਲ ਨਹੀਂ ਹੁੰਦੇ ਹਨ ਤਾਂ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਵਿਚ ਹੋਰ ਅੱਗੇ ਵੱਧ ਸਕਦਾ ਹੈ।


author

Vandana

Content Editor

Related News