ਇਪਸਾ ਆਸਟ੍ਰੇਲੀਆ ਵੱਲੋਂ ਡਾ. ਸੁਰਜੀਤ ਸਿੰਘ ਭੱਟੀ ਦਾ ਸਨਮਾਨ

Monday, Jul 17, 2023 - 04:31 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਜੁਲਾਈ ਮਹੀਨੇ ਦੀ ਕਰਵਾਈ ਗਈ ਅਦਬੀ ਬੈਠਕ ਵਿਚ ਪੰਜਾਬ ਤੋਂ ਆਏ ਨਾਮਵਰ ਚਿੰਤਕ ਅਤੇ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰੋਫੈਸਰ ਬਲਵਿੰਦਰਜੀਤ ਕੌਰ ਭੱਟੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਤੋਂ ਬਾਅਦ ਮਨਜੀਤ ਬੋਪਾਰਾਏ ਨੇ ਆਸਟ੍ਰੇਲੀਆ ਵਿਚ ਸਾਹਿਤਕ ਸਰਗਰਮੀਆਂ ਦੇ ਮੁੱਢ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। 

ਡਾ. ਸੁਰਜੀਤ ਸਿੰਘ ਭੱਟੀ ਦਾ ਤੁਆਰਫ਼ ਕਰਵਾਉਂਦਿਆਂ ਸਰਬਜੀਤ ਸੋਹੀ ਨੇ ਉਹਨਾਂ ਦੇ ਖੋਜ, ਅਧਿਆਪਨ, ਸਿਰਜਣਾ ਅਤੇ ਮਿਲੇ ਹੋਏ ਮਾਣਾਂ-ਸਨਮਾਨਾਂ ਬਾਰੇ ਜਾਣਕਾਰੀ ਦਿੰਦਿਆਂ, ਉਹਨਾਂ ਦੀ ਮੁੱਲਵਾਨ ਸਾਹਿਤਕ ਦੇਣ 'ਤੇ ਚਾਨਣਾ ਪਾਇਆ। ਇਸ ਉਪਰੰਤ ਡਾ. ਸੁਰਜੀਤ ਸਿੰਘ ਭੱਟੀ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਵਿਸ਼ਵੀਕਰਨ ਤਹਿਤ ਆ ਰਹੀਆਂ ਤਬਦੀਲੀਆਂ ਅਤੇ ਪੈ ਰਹੇ ਪ੍ਰਭਾਵਾਂ ਬਾਰੇ ਬਹੁਤ ਹੀ ਸਟੀਕ ਅਤੇ ਸਮੀਖਿਆ ਆਧਾਰਿਤ ਵਿਚਾਰ ਪੇਸ਼ ਕਰਦਿਆਂ, ਉਹਨਾਂ ਨੇ ਪੰਜਾਬੀ ਭਾਸ਼ਾ ਬਾਰੇ ਪਰੰਪਰਾਗਤ ਨਜ਼ਰੀਏ ਨੂੰ ਤਿਆਗਣ ਅਤੇ ਬਦਲਦੇ ਹਾਲਾਤ ਵਿੱਚ ਪੰਜਾਬੀ ਦੇ ਵਿਕਾਸ ਅਤੇ ਪਾਸਾਰ ਬਾਰੇ ਉਦਹਾਰਨਾਂ ਦੇ ਕੇ ਬਹੁਤ ਸਾਰੇ ਤੌਖਲਿਆਂ ਅਤੇ ਕਿਆਫ਼ਿਆਂ ਨੂੰ ਖ਼ਾਰਜ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਅਨ ਬੀਚ 'ਤੇ ਮਿਲੀ ਰਹੱਸਮਈ ਵਸਤੂ, ਲੋਕ ਅਤੇ ਅਧਿਕਾਰੀ ਹੋਏ ਹੈਰਾਨ

ਇਪਸਾ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਰਜਿੰਦਰ ਸਿੰਘ, ਮੇਜਰ ਸਿੰਘ ਸਰਪੰਚ ਜੰਡਾਲੀ, ਰਜਿੰਦਰ ਸਿੰਘ ਰਾਜਪੁਰਾ, ਮਾਸਟਰ ਭਗਵਾਨ ਸਿੰਘ ਜਗੇੜਾ, ਪਾਲ ਰਾਊਕੇ, ਗੁਰ ਰਾਊਕੇ, ਕਮਲਦੀਪ ਸਿੰਘ ਬਾਜਵਾ, ਜਸਪਾਲ ਸਿੰਘ ਸੰਘੇੜਾ, ਸੁਰਜੀਤ ਸੰਧੂ, ਤੇਜਿੰਦਰ ਸਿੰਘ ਭੰਗੂ, ਬਿਕਰਮਜੀਤ ਸਿੰਘ ਚੰਦੀ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸੰਧੂ, ਗੁਰਵਿੰਦਰ ਖੱਟੜਾ, ਗੁਰਜੀਤ ਬਾਰੀਆ, ਰਾਜਦੀਪ ਸਿੰਘ ਲਾਲੀ, ਸੁਖਵੀਰ ਸਿੰਘ ਮਾਨ, ਰੁਪਿੰਦਰ ਸੋਜ਼, ਦਲਵੀਰ ਹਲਵਾਰਵੀ, ਹੈਪੀ ਚਾਹਲ, ਅਰਸ਼ਦੀਪ ਸਿੰਘ ਦਿਓਲ ਆਦਿ ਨਾਮਵਰ ਸ਼ਹਿਰੀ ਅਤੇ ਇਪਸਾ ਦੇ ਅਹੁਦੇਦਾਰ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News