ਪਾਣੀ 'ਚੋਂ 15 ਮਹੀਨੇ ਬਾਅਦ ਮਿਲਿਆ ਆਈਫੋਨ, ਯੂਟਿਊਬਰ ਨੇ ਸ਼ੇਅਰ ਕੀਤੀ ਵੀਡੀਓ

10/01/2019 2:35:23 PM

ਕੈਲੀਫੋਰਨੀਆ— ਇਕ ਯੂਟਿਊਬਰ ਦੀ ਆਈਫੋਨ ਨਾਲ ਜੁੜੀ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਵਿਅਕਤੀ ਨੇ ਪਾਣੀ 'ਚ ਡਿੱਗੇ ਆਈਫੋਨ ਨੂੰ ਜਦੋਂ ਮਹੀਨਿਆਂ ਬਾਅਦ ਲੱਭਿਆ ਤਾਂ ਉਸ ਵੇਲੇ ਵੀ ਫੋਨ ਕੰਮ ਕਰ ਰਿਹਾ ਸੀ। ਇਸ ਘਟਨਾ ਦੀ ਵੀਡੀਓ ਨੇਗੇਟਨੋਗਿਨ ਨਾਂ ਦੇ ਯੂਟਿਊਬ ਚੈਨਲ 'ਤੇ ਸਾਂਝੀ ਕੀਤੀ ਗਈ ਹੈ। ਵੀਡੀਓ ਸਾਂਝੀ ਕਰਨ ਵਾਲਾ ਯੂਟਿਊਬਰ ਮਿਸ਼ੇਲ ਬੈਨੇਟ ਨਦੀ ਤੋਂ ਮਹੀਨਿਆਂ ਬਾਅਦ ਫੋਨ ਨੂੰ ਕੱਢ ਤੇ ਉਸ ਦੇ ਅਸਲੀ ਮਾਲਕ ਤੱਕ ਪਹੁੰਚਾ ਦਿੰਦਾ ਹੈ।

ਵੀਡੀਓ ਸਾਂਝੀ ਕਰਨ ਤੋਂ ਬਾਅਦ ਉਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਕ ਮੀਡੀਆ ਰਿਪੋਰਟ ਦੇ ਮੁਤਾਬਕ ਬੈਨੇਟ ਜਦੋਂ ਦੱਖਣੀ ਕੈਰੋਲੀਨਾ ਸਥਿਤ ਐਡਿਸਟੋ ਨਦੀ 'ਚ ਤੈਰਾਕੀ ਦੇ ਲਈ ਗਏ ਤਾਂ ਉਨ੍ਹਾਂ ਨੂੰ ਇਹ ਫੋਨ ਮਿਲਿਆ। ਫੋਨ ਨੂੰ ਵਾਟਰਪਰੂਫ ਕੇਸ 'ਚ ਰੱਖਿਆ ਗਿਆ ਸੀ, ਜਿਸ ਦੇ ਕਾਰਨ ਉਸ 'ਚ ਪਾਣੀ ਨਹੀਂ ਗਿਆ। ਬੈਨੇਟ ਦੇ ਯੂਟਿਊਬ ਚੈਨਲ 'ਤੇ 7.4 ਲੱਖ ਸਬਸਕ੍ਰਾਈਬਰਸ ਹਨ। ਉਹ ਨਦੀ 'ਚ 12 ਸਾਲ ਦੀ ਉਮਰ ਤੋਂ ਤੈਰਾਕੀ ਕਰ ਰਹੇ ਹਨ। ਇਸ ਦੌਰਾਨ ਜੋ ਵੀ ਚੀਜ਼ ਉਨ੍ਹਾਂ ਨੂੰ ਮਿਲਦੀ ਹੈ, ਉਹ ਉਸ ਦੀ ਵੀਡੀਓ ਸਾਂਝੀ ਕਰਦੇ ਹਨ। ਬਾਕੀ ਚੀਜ਼ਾਂ ਵਾਂਗ ਇਸ ਵਾਰ ਉਨ੍ਹਾਂ ਨੂੰ ਪਾਣੀ 'ਚੋਂ ਆਈਫੋਨ ਮਿਲਿਆ ਸੀ। ਪਾਣੀ 'ਚੋਂ ਕੱਢਣ ਤੋਂ ਬਾਅਦ ਜਦੋਂ ਬੈਨੇਟ ਨੇ ਫੋਨ ਚਾਰਜ ਲਾਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਫੋਨ ਅਜੇ ਵੀ ਕੰਮ ਕਰ ਰਿਹਾ ਸੀ।

ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬੈਨੇਟ ਫੋਨ ਦੀ ਅਸਲੀ ਮਾਲਕ ਐਰਿਕਾ ਬੈਨੇਟ ਤੱਕ ਪਹੁੰਚ ਜਾਂਦੇ ਹਨ। ਐਰਿਕਾ ਨੂੰ ਲੱਗਿਆ ਕਿ ਉਹ ਆਪਣੇ ਪਿਤਾ ਦੇ ਆਖਰੀ ਸੰਦੇਸ਼ ਗੁਆ ਬੈਠੀ ਹੈ ਪਰ ਜਦੋਂ ਉਸ ਨੇ ਫੋਨ ਦੇਖਿਆ ਤਾਂ ਉਹ ਹੈਰਾਨ ਰਹਿ ਗਈ।


Baljit Singh

Content Editor

Related News