ਜੀ-7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਭਾਰਤ ਨੂੰ ਇਸ ਲਈ ਮਿਲਿਆ ਸੱਦਾ

08/25/2019 9:16:32 PM

ਪੈਰਿਸ (ਏਜੰਸੀ)- ਜੀ-7 ਦੁਨੀਆ ਦੇ 7 ਵਿਕਸਿਤ ਦੇਸ਼ਾਂ ਦਾ ਏਲੀਟ ਕਲੱਬ ਹੈ। ਇਹ ਦੇਸ਼ ਦੁਨੀਆ ਦੀ ਅਰਥਵਿਵਸਥਾ ਦੀ ਚਾਲ ਅਤੇ ਰਫਤਾਰ ਤੈਅ ਕਰਦੇ ਹਨ। ਜੀ-7 ਦੇ ਦੇਸ਼ਾਂ ਦਾ ਦੁਨੀਆ ਦੀ 40 ਫੀਸਦੀ ਜੀ.ਡੀ.ਪੀ. 'ਤੇ ਕਬਜ਼ਾ ਹੈ। ਹਾਲਾਂਕਿ ਇਥੇ ਸਿਰਫ 10 ਫੀਸਦੀ ਆਬਾਦੀ ਰਹਿੰਦੀ ਹੈ। ਭਾਰਤ ਇਸ ਵੀ.ਆਈ.ਪੀ. ਕਲੱਬ ਦਾ ਮੈਂਬਰ ਨਹੀਂ ਹੈ ਪਰ ਸੰਸਾਰਕ ਪਟਲ 'ਤੇ ਭਾਰਤ ਦੀ ਵੱਧਦੀ ਤਾਕਤ ਦਾ ਹੀ ਅਸਰ ਹੈ ਕਿ ਇਸ ਸੰਮੇਲਨ ਵਿਚ ਭਾਰਤ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹੀ ਹੀ ਦੇਰ ਵਿਚ ਇਸ ਮੀਟਿੰਗ ਵਿਚ ਸ਼ਿਰਕਤ ਕਰਨ ਫਰਾਂਸ ਦੇ ਬਿਆਰਿਟਜ਼ ਸ਼ਹਿਰ ਪਹੁੰਚ ਰਹੇ ਹਨ। ਜੀ-7 ਵਿਚ ਸ਼ਾਮਲ ਦੇਸ਼ ਹੈ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ 1977 ਤੋਂ ਇਸ ਸੰਮੇਲਨ ਵਿਚ ਯੂਰਪੀਅਨ ਯੂਨੀਅਨ ਵਿਚ ਸ਼ਾਮਲ ਹੁੰਦਾ ਰਿਹਾ ਹੈ।
ਖੂਬਸੂਰਤ ਸ਼ਹਿਰ ਹੈ ਬਿਆਰਿਟਜ਼
ਇਸ ਵਾਰ ਫਰਾਂਸ ਦੇ ਸਮੁੰਦਰੀ ਕੰਢੇ 'ਤੇ ਸਥਿਤ ਖੂਬਸੂਰਤ ਸ਼ਹਿਰ ਬਿਆਰਿਟਜ਼ ਵਿਚ ਜੀ-7 ਸੰਮੇਲਨ ਹੋ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਵਾਰ ਦੇ ਸੰਮੇਲਨ ਵਿਚ ਮੈਂਬਰ ਦੇਸ਼ਾਂ ਤੋਂ ਇਲਾਵਾ ਉਨ੍ਹਾਂ ਦੇਸ਼ਾਂ ਨੂੰ ਖਾਸ ਤੌਰ 'ਤੇ ਸੱਦਾ ਭੇਜਿਆ ਹੈ, ਜੋ ਵਿਸ਼ਵ ਪਾਲੀਟਿਕਸ ਵਿਚ ਮਜ਼ਬੂਤ ਦਖਲ ਰੱਖਦੇ ਹਨ। ਇਸ ਲਿਸਟ ਵਿਚ ਭਾਰਤ ਦਾ ਨਾਂ ਸਭ ਤੋਂ ਮੋਹਰੀ ਹੈ। ਭਾਰਤ ਤੋਂ ਇਲਾਵਾ ਆਸਟਰੇਲੀਆ, ਸਪੇਨ, ਦੱਖਣੀ ਅਫਰੀਕਾ ਨੂੰ ਵੀ ਇਸ ਵਾਰ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਗਿਆ ਹੈ। ਅਫਰੀਕੀ ਦੇਸ਼ ਸੇਨੇਗਲ ਅਤੇ ਰਵਾਂਡਾ ਨੂੰ ਵੀ ਇਸ ਵਾਰ ਸੱਦਾ ਭੇਜਿਆ ਗਿਆ ਹੈ।
ਭਾਰਤ ਨੂੰ ਖਾਸ ਸੱਦਾ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੀ-7 ਵਿਚ ਭਾਰਤ ਨੂੰ ਸੱਦਾ ਦੁਨੀਆ ਵਿਚ ਇਕ ਵੱਡੀ ਆਰਥਿਕ ਸ਼ਕਤੀ ਵਜੋਂ ਭਾਰਤ ਦੀ ਪਛਾਣ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਰਸਨਲ ਕੈਮਿਸਟਰੀ ਦਾ ਸਬੂਤ ਹੈ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਵਾਤਾਵਰਣ, ਜਲਵਾਯੂ, ਸਮੁੰਦਰੀ ਸੁਰੱਖਿਆ ਅਤੇ ਡਿਜੀਟਲ ਟਰਾਂਸਫਾਰਮੇਸ਼ਨ 'ਤੇ ਸੇਸ਼ਨ ਨੂੰ ਸੰਬੋਧਿਤ ਕਰਨਗੇ।
ਦੱਸ ਦਈਏ ਕਿ ਇਸ ਵੇਲੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਜੀ-7 ਦੇ ਪ੍ਰਧਾਨ ਹਨ। ਪ੍ਰਧਾਨ ਹੋਣ ਦੇ ਨਾਅਤੇ ਉਨ੍ਹਾਂ ਨੂੰ ਗੈਰ ਮੈਂਬਰ ਦੇਸ਼ਾਂ ਨੂੰ ਇਸ ਸੰਮੇਲਨ ਵਿਚ ਸੱਦਾ ਭੇਜਣ ਦਾ ਅਧਿਕਾਰ ਹੈ। ਜੀ-7 ਦੀ ਪ੍ਰਧਾਨਗੀ ਮੈਂਬਰ ਦੇਸ਼ ਕਰਦੇ ਹਨ। ਹਰ ਮੈਂਬਰ ਦੇਸ਼ ਵਾਰੀ-ਵਾਰੀ ਤੋਂ ਜੀ-7 ਦੀ ਪ੍ਰਧਾਨਗੀ ਕਰਦਾ ਹੈ। ਤਿੰਨ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ 'ਤੇ ਸਨ। ਇਥੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੋਂ ਉਨ੍ਹਾਂ ਦੀ ਕੈਮਿਸਟਰੀ ਮੀਡੀਆ ਵਿਚ ਕਾਫੀ ਚਰਚਿਤ ਰਹੀ ਸੀ।
ਦਰਅਸਲ ਜੀ-7 ਦਾ ਕੋਈ ਸਥਾਈ ਸਕੱਤਰੇਤ ਨਹੀਂ ਹੈ, ਨਾ ਹੀ ਇਸ ਸੰਗਠਨ ਦਾ ਕੋਈ ਕਾਨੂੰਨੀ ਫਾਰਮੈੱਟ ਹੈ, ਜੋ ਦੇਸ਼ ਜੀ-7 ਦਾ ਪ੍ਰਧਾਨ ਹੁੰਦਾ ਹੈ, ਉਥੇ ਹੀ ਇਸ ਦੇ ਕੰਮਕਾਜ ਲਈ ਜ਼ਰੂਰੀ ਸੰਸਾਧਨ ਮੁਹੱਈਆ ਕਰਵਾਉਂਦਾ ਹੈ ਅਤੇ ਗਰੁੱਪ ਦਾ ਏਜੰਡਾ ਤੈਅ ਕਰਦਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਇਸ ਵਾਰ ਦੀ ਮੀਟਿੰਗ ਲਈ ਆਰਥਿਕ ਅਤੇ ਸਮਾਜਿਕ ਅਸਮਾਨਤਾ ਅਤੇ ਲੈਂਗਿਕ ਅਸਮਾਨਤਾ ਨੂੰ ਮੁੱਖ ਏਜੰਡਾ ਤੈਅ ਕੀਤਾ ਹੈ।
ਕਸ਼ਮੀਰ 'ਤੇ ਹੋ ਸਕਦੀ ਹੈ ਚਰਚਾ
ਭਾਰਤ ਲਈ ਇਸ ਵਾਰ ਦਾ ਜੀ-7 ਮੀਟਿੰਗ ਇਸ ਲਈ ਅਹਿਮ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਕਸ਼ਮੀਰ ਮੁੱਦੇ 'ਤੇ ਟਰੰਪ ਨਾਲ ਗੱਲ ਕਰ ਸਕਦੇ ਹਨ। ਕੁਝ ਹੀ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੇ ਮੁੱਦੇ 'ਤੇ ਪੀ.ਐਮ. ਨਾਲ ਚਰਚਾ ਕਰਨਾ ਚਾਹੁਣਗੇ। ਹਾਲਾਂਕਿ ਭਾਰਤ ਨੇ ਦੁਨੀਆ ਨੂੰ ਦੋ ਟੁੱਕ ਕਹਿ ਦਿੱਤਾ ਹੈ ਕਿ ਕਸ਼ਮੀਰ ਦਾ ਮੁੱਦਾ ਭਾਰਤ-ਪਾਕਿਸਤਾਨ ਦਾ ਦੋ ਪੱਖੀ ਮੁੱਦਾ ਹੈ। ਅਮਰੀਕਾ ਦੇ ਨਾਲ ਦੋ ਪੱਖੀ ਵਪਾਰ, ਟੈਰਿਫ 'ਤੇ ਵੀ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪੀ.ਐਮ. ਮੋਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਵੀ ਵਾਰਤਾ ਕਰਨਗੇ।
 


Sunny Mehra

Content Editor

Related News