ਭਾਰਤ ''ਚ ਸ਼ਮੂਲੀਅਤ ਦੀ ਕੀਤੀ ਜਾਵੇਗੀ ਜਾਂਚ : ਕੈਂਬ੍ਰਿਜ ਐਨਾਲਿਟਿਕਾ
Wednesday, Apr 25, 2018 - 12:59 AM (IST)
ਲੰਡਨ— ਬ੍ਰਿਟੇਨ 'ਚ ਫਰਜ਼ੀ ਖਬਰਾਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਡੇਟਾ ਕੰਸਲਟੈਂਸੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਸਣੇ ਦੁਨੀਆ ਭਰ 'ਚ ਆਪਣੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਕਰੇਗੀ ਤੇ ਉਨ੍ਹਾਂ ਦੀ ਜਾਣਕਾਰੀ ਦੇਵੇਗੀ।
ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਜਿਥੇ ਕੈਂਬ੍ਰਿਜ ਐਨਾਲਿਟਿਕਾ ਦਾ ਕੰਮ ਮੁੱਖ ਰੂਪ ਨਾਲ ਅਮਰੀਕੀ ਬਜ਼ਾਰ 'ਤੇ ਕੇਂਦਰਿਤ ਸੀ ਉਥੇ ਹੀ ਉਸ ਦੀ ਗਲੋਬਲ ਸ਼ਾਖਾ ਐਸ.ਸੀ.ਐਲ. ਦੂਜੇ ਖੇਤਰਾਂ 'ਚ ਵੀ ਕੰਮ ਕਰਦੀ ਰਹੀ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਰੇ ਰਾਸ਼ਟਰੀ ਮੁੱਦੇ ਤੇ ਰਾਸ਼ਟਰੀ ਸੰਘ ਇਸ ਸੁਤੰਤਰ ਜਾਂਚ ਦਾ ਹਿੱਸਾ ਹੋਣਗੇ। ਇਸ ਗੱਲ ਨੂੰ ਲੈ ਕੇ ਭਰੋਸਾ ਰੱਖੋ ਕਿ ਭਾਰਤ, ਕੀਨੀਆ, ਨਾਈਜੀਰੀਆ ਤੇ ਦੂਜੇ ਸਾਰੇ ਦੇਸ਼ ਜਿਥੇ ਪਹਿਲਾਂ ਐਸ.ਸੀ.ਐਲ. ਕੰਮ ਕਰਦੀ ਰਹੀ ਹੈ, ਉਨ੍ਹਾਂ ਦੇ ਸਬੰਧ 'ਚ ਜਾਂਚ ਹੋਵੇਗੀ ਤੇ ਸੁਤੰਤਰ ਜਾਂਚ ਦੇ ਤਹਿਤ ਉਨ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ।