ਵੱਡੀ ਖ਼ਬਰ ; ਪੂਰੇ ਦੇਸ਼ ''ਚ ਇੰਟਰਨੈੱਟ ਹੋ ਗਿਆ ਬੰਦ, ਐਮਰਜੈਂਸੀ ਲਾਈਨ ਵੀ ਹੋਈ ਠੱਪ
Tuesday, May 20, 2025 - 03:04 PM (IST)

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਸਪੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਅਚਾਨਕ ਸਾਰੇ ਮੁੱਖ ਨੈੱਟਵਰਕ ਪ੍ਰੋਵਾਈਡਰਜ਼ ਦੀਆਂ ਸੇਵਾਵਾਂ ਠੱਪ ਹੋ ਗਈਆਂ। ਜਾਣਕਾਰੀ ਅਨੁਸਾਰ ਸਪੇਨ ਦੀ ਮੂਵੀਸਟਾਰ, ਔਰੇਂਜ, ਵੋਡਾਫ਼ੋਨ, ਓ2 ਤੇ ਡਿਜੀਮੋਬਿਲ ਆਦਿ ਨੈੱਟਵਰਕ ਕੰਪਨੀਆਂ ਤੋਂ ਇਲਾਵਾ ਐਮਰਜੈਂਸੀ ਸਰਵਿਸ ਲਾਈਨ 112 ਵੀ ਠੱਪ ਹੋ ਗਈ ਹੈ।
ਇਹ ਘਟਨਾ ਪੂਰੇ ਦੇਸ਼ 'ਚ ਹੋਏ ਬਲੈਕਆਊਟ ਤੋਂ ਕੁਝ ਕੁ ਹਫ਼ਤਿਆਂ ਬਾਅਦ ਵਾਪਰੀ ਹੈ। ਇਸ ਦੌਰਾਨ ਸਪੇਨ ਦੇ ਮੁੱਖ ਸ਼ਹਿਰ ਜਿਵੇਂ ਮੈਡ੍ਰਿਡ, ਬਾਰਸਿਲੋਨਾ, ਸੇਵਿਲ ਤੇ ਵੈਲੇਂਸਿਆ ਤੋਂ ਵੀ ਟੈਲੀਕਾਮ ਸਰਵਿਸ ਠੱਪ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ- 50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ ਕੁਲੈਕਟਰ ਰੇਟ
ਟੈਲੀਕਾਮ ਸਰਵਿਸ ਠੱਪ ਹੋਣ ਕਾਰਨ ਪੂਰੇ ਦੇਸ਼ 'ਚ ਇੰਟਰਨੈੱਟ ਸੇਵਾ ਬੰਦ ਹੋ ਗਈ ਹੈ ਤੇ ਲੋਕ ਫਿਲਹਾਲ ਇੰਟਰਨੈੱਟ ਬਲੈਕਾਊਟ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਕੁਝ ਇਲਾਕਿਆਂ 'ਚ ਐਮਰਜੈਂਸੀ ਲਾਈਨ ਨੂੰ ਠੀਕ ਕਰ ਦਿੱਤਾ ਗਿਆ ਹੈ, ਪਰ ਆਖ਼ਿਰ ਇਹ ਸਭ ਕਿਉਂ ਹੋ ਰਿਹਾ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਗੜਬੜੀ ਨੂੰ ਠੀਕ ਕਰਨ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- 1000 ਡਾਲਰ ਲੈ ਕੇ 68 ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਹੋਏ Self Deport
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e