ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਓ. ਕੇ. ਡੀ. ਵੱਲੋਂ ਟੂਰਨਾਮੈਂਟ 30 ਜੁਲਾਈ ਨੂੰ
Friday, Jul 28, 2017 - 03:01 AM (IST)

ਮਿਸੀਸਾਗਾ — ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਓਂਟਾਰੀਓ ਖਾਲਸਾ ਦਰਬਾਰ ਵੱਲੋਂ ਆਉਣ ਵਾਲੀ 30 ਜੁਲਾਈ ਦਿਨ ਐਤਵਾਰ ਨੂੰ ਮਿਸੀਸਾਗਾ ਵਿਖੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 1679 ਕੋਰਟਨੀ ਪਾਰਕ ਡਰਾਈਵਰ ਈਸਟ, ਮਿਸੀਸਾਗਾ ਵਿਖੇ ਕਰਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸੀਜ਼ਨ ਦੇ ਲੋਕਲ ਟੂਰਨਾਮੈਂਟਾਂ 'ਚੋਂ ਆਖਰੀ ਟੂਰਨਾਮੈਂਟ ਹੋਵੇਗਾ। ਇੰਟਰਨੈਸ਼ਨਲ ਕਲੱਬ ਦੇ ਇਕ ਮੈਂਬਰ ਨੇ ਦੱਸਿਆ ਕਿ ਇਸ 'ਚ ਸਾਰੇ ਕਲੱਬ ਹਿੱਸਾ ਲੈਣ ਜਾ ਰਹੇ ਹਨ, ਉਸ 'ਚ ਕੁਝ ਨਵੇਂ ਖਿਡਾਰੀ ਵੀ ਦੇਖਣ ਨੂੰ ਮਿਲਣਗੇ ਅਤੇ ਚੋਟੀ ਦੇ ਮੈਚ ਹੋਣਗੇ। ਕਬੱਡੀ ਦੇ ਟੂਰਨਾਮੈਂਟਾਂ ਦੇ ਨਾਲ-ਨਾਲ ਰੰਗਾ-ਰੰਗ ਪ੍ਰੋਗਰਾਮ ਵੀ ਹੋਣਗੇ, ਜਿਸ 'ਚ ਕਈ ਪੰਜਾਬੀ ਗਾਇਕ ਮਨ-ਪਰਚਾਵਾ ਕਰਨਗੇ।