ਪਾਕਿ ''ਚ 30 ਮਈ ਤੋਂ ਸ਼ੁਰੂ ਹੋਣੀਆਂ ਅੰਤਰਰਾਸ਼ਟਰੀ ਉਡਾਣਾਂ : ਪ੍ਰਸ਼ਾਸਨ

Saturday, May 30, 2020 - 02:18 AM (IST)

ਪਾਕਿ ''ਚ 30 ਮਈ ਤੋਂ ਸ਼ੁਰੂ ਹੋਣੀਆਂ ਅੰਤਰਰਾਸ਼ਟਰੀ ਉਡਾਣਾਂ : ਪ੍ਰਸ਼ਾਸਨ

ਇਸਲਾਮਾਬਾਦ - ਕੋਰੋਨਾਵਾਇਰਸ ਦੇ ਖਤਰੇ ਵਿਚਾਲੇ ਪਾਕਿਸਤਾਨ 30 ਮਈ (ਅੱਜ) ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਿਵਲ ਏਵੀਏਸ਼ਨ ਅਥਾਰਟੀ ਦੇ ਸੀਨੀਅਰ ਸੰਯੁਕਤ ਸਕੱਤਰ ਅਬਦੁਲ ਸਤਾਰ ਖੋਖਾਰ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਬਿਆਨ ਜਾਰੀ ਕਰ ਕਿਹਾ ਕਿ ਸਰਕਾਰ ਦੇ ਫੈਸਲੇ ਮੁਤਾਬਕ ਅੱਦ 23-59 ਵਜੇ ਤੋਂ ਆਊਟਬਾਉਂਡ ਅੰਤਰਰਾਸ਼ਟਰੀ ਉਡਾਣਾਂ (ਅਨੁਸੂਚਿਤ, ਗੈਰ-ਅਨੁਸੂਚਿਤ ਅਤੇ ਚਾਰਟਰ ਉਡਾਣਾਂ) ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਗਈ ਹੈ। ਰਾਸ਼ਟਰੀ ਅਤੇ ਵਿਦੇਸ਼ੀ ਦੋਹਾਂ ਏਅਰਲਾਇਨਾਂ ਨੰ ਗਵਾਦਰ ਅਤੇ ਤੁਰਬਤ ਤੋਂ ਇਲਾਵਾ ਪਾਕਿਸਤਾਨ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਚਾਲਨ ਦੀ ਇਜਾਜ਼ਤ ਹੋਵੇਗੀ। ਪਾਕਿਸਤਾਨ ਵਿਚ ਮਾਰਚ ਤੋਂ ਉਡਾਣਾ ਬੰਦ ਹਨ। ਬੀਤੀ 7 ਮਈ ਨੂੰ ਲਾਕਡਾਊਨ ਵਿਚ ਢਿੱਲ ਤੋਂ ਬਾਅਦ ਘਰੇਲੂ ਉਡਾਣਾਂ ਨੂੰ 16 ਮਈ ਤੋਂ ਅੰਸ਼ਕ ਰੂਪ ਤੋਂ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 64,000 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 1317 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 22,305 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News