ਕਤਰ ਦੀ ਸਲਾਹ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ

Friday, Oct 08, 2021 - 11:51 AM (IST)

ਕਤਰ ਦੀ ਸਲਾਹ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ

ਦੁਬਈ : ਕਤਰ ਦੀ ਉਪ ਵਿਦੇਸ਼ ਮੰਤਰੀ ਲੋਲਵਾਹ ਰਾਸ਼ਿਦ ਅਲ ਖਤਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਖਾਮਾ ਪ੍ਰੈਸ ਮੁਤਾਬਕ ਅਲ ਖਤਰ ਨੇ ਬੁੱਧਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਉਸ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਨੂੰ ਤਾਲਿਬਾਨ ਨੂੰ ਪਛਾਣਨ ਵਿਚ ਜਲਦਬਾਜ਼ੀ ਨਾ ਕਰਨ ਲਈ ਕਿਹਾ ਹੈ ਪਰ ਨਾਲ ਹੀ ਉਨ੍ਹਾਂ ਨੇ ਦੁਨੀਆ ਨੂੰ ਉਨ੍ਹਾਂ ਦੇ ਨਾਲ ਜੁੜਨਾ ਜਾਰੀ ਰੱਖਣ ਲਈ ਵੀ ਕਿਹਾ ਹੈ।

ਇਹ ਵੀ ਪੜ੍ਹੋ : ਅੱਤਵਾਦ ਦਾ ਸਭ ਤੋਂ ਵੱਡਾ ਸਮਰਥਕ ਪਾਕਿ, ਖ਼ੁਦ ਨੂੰ ਇਸ ਦਾ ਪੀੜਤ ਦੱਸ ਕਰਦੈ ਪਾਖੰਡ: ਭਾਰਤ

ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਨਾਲ ਜੁੜਨ ਦਾ ਮਤਲਬ ਉਨ੍ਹਾਂ ਦੀ ਸਰਕਾਰ ਨੂੰ ਮਨਜ਼ੂਰੀ ਦੇਣਾ ਨਹੀਂ ਹੈ, ਸਗੋਂ ਤਾਲਿਬਾਨ ਨਾਲ ਜੁੜ ਕੇ ਦੁਨੀਆ ਵੱਡੇ ਟੀਚੇ ਹਾਸਲ ਕਰ ਸਕਦੀ ਹੈ। ਦੱਸ ਦੇਈਏ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਹੋਏ 50 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਦੇਸ਼ ਵੱਲੋਂ ਉਸ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ, ਕਿਉਂਕਿ ਦੁਨੀਆ ਦੀਆਂ ਆਪਣੀਆਂ ਸ਼ਰਤਾਂ ਹਨ, ਜੋ ਅਫ਼ਗਾਨਿਸਤਾਨ ਵਿਚ ਲਾਗੂ ਨਹੀਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਰਾਸ਼ਟਰਪਤੀ ਜੋਅ ਬਾਈਡੇਨ ਦੀ ਅਮਰੀਕੀਆਂ ਵਿਚਾਲੇ ਘਟੀ ਲੋਕਪ੍ਰਿਯਤਾ, ਰੇਟਿੰਗ ਸਿਰਫ਼ 38 ਫ਼ੀਸਦੀ

ਉਪ ਵਿਦੇਸ਼ ਮੰਤਰੀ ਨੇ ਤਾਲਿਬਾਨ ਵਿਚ ਸੰਘਰਸ਼ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਤਾਲਿਬਾਨ ਦੇ ਬਜ਼ੁਰਗ ਮੈਂਬਰਾਂ ਅਤੇ ਛੋਟੇ ਲੋਕਾਂ ਦੇ ਵਤੀਰੇ ਵਿਚ ਅੰਤਰ ਹੈ। ਅਲ ਖਤਰ ਨੇ ਕਿਹਾ ਤਾਲਿਬਾਨ ਕਤਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਸਿੱਖ ਸਕਦਾ ਹੈ, ਜਿਨ੍ਹਾਂ ਕੋਲ ਇਸਲਾਮੀ ਕਾਨੂੰਨ ਹੈ ਪਰ ਔਰਤਾਂ ਉਨ੍ਹਾਂ ਦੀਆਂ ਸਰਕਾਰਾਂ ਵਿਚ ਕੰਮ ਕਰ ਰਹੀਆਂ ਹਨ ਅਤੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਅਲ ਖਤਰ ਨੇ ਕਿਹਾ ਕਿ ਤਾਲਿਬਾਨ ਦੀ ਕਾਰਜਵਾਹਕ ਸਰਕਾਰ ਸਮਾਵੇਸ਼ੀ ਨਹੀਂ ਹੈ ਅਤੇ ਕਤਰ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰਦੀ ਹੈ। 

ਇਹ ਵੀ ਪੜ੍ਹੋ : ਤਾਲਿਬਾਨ ਦੀ ਮਦਦ ਲਈ ਉਤਾਵਲੇ ਇਮਰਾਨ ਖਾਨ ਨੇ ਹੁਣ ਬਿਲ ਗੇਟਸ ਦਾ ਖੜਕਾਇਆ ਦਰਵਾਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News