ਉੱਤਰੀ ਕੋਰੀਆ ਦੇ ਭਗੌੜੇ ਫੌਜੀ ਦੇ ਪੇਟ ''ਚ ਪਾਏ ਗਏ ਕੀੜੇ, ਡਾਕਟਰ ਹੈਰਾਨ

11/19/2017 1:04:50 PM

ਸੋਲ (ਬਿਊਰੋ)- ਦੱਖਣੀ ਕੋਰੀਆ ਦੇ ਡਾਕਟਰਾਂ ਨੇ ਉੱਤਰੀ ਕੋਰੀਆ ਦੇ ਇਕ ਜ਼ਖਮੀ ਫੌਜੀ ਦੀਆਂ ਅੰਤੜਿਆਂ ਵਿਚੋਂ 11 ਇੰਚ ਲੰਬੇ ਗੋਲ ਕੀੜਿਆਂ ਸਮੇਤ ਦਰਜਨਾਂ ਪਰਜੀਵੀ ਕੱਢੇ ਹਨ। ਡਾਕਟਰਾਂ ਮੁਤਾਬਕ ਇਹ ਕੁਪੋਸ਼ਣ ਦੀ ਨਿਸ਼ਾਨੀ ਹੈ। ਇਹ ਫੌਜੀ ਬੀਤੇ ਸੋਮਵਾਰ ਨੂੰ ਉੱਤਰੀ ਕੋਰੀਆ ਤੋਂ ਭੱਜ ਕੇ ਦੱਖਣੀ ਕੋਰੀਆ ਆਉਣ ਦੌਰਾਨ ਕੀਤੀ ਗਈ ਗੋਲੀਬਾਰੀ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ।
ਫੌਜੀ ਦੇ ਨਾਂ ਨੂੰ ਗੁਪਤ ਰੱਖਿਆ ਗਿਆ ਹੈ। ਉਹ ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੰਡਣ ਵਾਲੀ ਰੇਖਾ ਦੇ ਕਰੀਬ ਮਿਲਟਰੀ ਜੀਪ ਤੋਂ ਦੱਖਣੀ ਕੋਰੀਆ ਆ ਗਿਆ ਸੀ। ਹਸਪਤਾਲ ਅਧਿਕਾਰੀਆਂ ਨੇ ਕੱਲ ਦੱਸਿਆ ਕਿ ਹਾਲੇ ਇਹ ਕਹਿਣਾ ਜਲਦਬਾਜੀ ਹੋਵੇਗੀ ਕਿ ਉਹ ਫੌਜੀ ਠੀਕ ਹੋਵੇਗਾ ਜਾਂ ਨਹੀਂ। ਹਸਪਤਾਲ ਵਿਚ ਉਸ ਦੇ ਜ਼ਖਮਾਂ ਦੇ ਇਲਾਜ ਦੌਰਾਨ ਡਾਕਟਰਾਂ ਨੂੰ ਕਈ ਵੱਡੇ ਪਰਜੀਵੀ ਮਿਲੇ, ਜੋ ਖਰਾਬ ਪੋਸ਼ਣ ਅਤੇ ਉੱਤਰੀ ਕੋਰੀਆ ਦੀ ਫੌਜੀਆਂ ਦੀ ਖਰਾਬ ਸਿਹਤ ਨੂੰ ਦਰਸਾਉਂਦੇ ਹਨ। ਡਾਕਟਰਾਂ ਨੇ ਕਿਹਾ ਹੈ ਕਿ ਫੌਜੀ ਦਾ ਕੱਦ 5.6 ਫੁੱਟ ਹੈ ਪਰ ਉਸ ਦਾ ਵਜ਼ਨ 60 ਕਿਲੋਗ੍ਰਾਮ ਹੈ। ਫੌਜੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਦਲ ਦੀ ਅਗਵਾਈ ਕਰਨ ਵਾਲੀ ਲੀ ਕਰੂਕ ਜੌਂਗ ਨੇ ਕਿਹਾ,''ਇਕ ਸਰਜਨ ਦੇ ਤੌਰ 'ਤੇ ਮੈਨੂੰ 20 ਸਾਲ ਤੋਂ ਜ਼ਿਆਦਾ ਦਾ ਅਨੁਭਵ ਹੈ ਪਰ ਮੈਨੂੰ ਕਿਸੇ ਦੱਖਣੀ ਕੋਰੀਆਈ ਫੌਜੀ ਦੀਆਂ ਅੰਤੜਿਆਂ ਵਿਚ ਇੰਨਾ ਵੱਡਾ ਪਰਜੀਵੀ ਕਦੇ ਨਹੀਂ ਮਿਲਿਆ।''


Related News