ਅਮਰੀਕਾ ''ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ ''ਤੇ ਪਹੁੰਚਣ ਦਾ ਅਨੁਮਾਨ
Thursday, Feb 10, 2022 - 08:57 PM (IST)
ਨਵੀਂ ਦਿੱਲੀ-ਅਮਰੀਕਾ 'ਚ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਹੁਣ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ 'ਚ ਮਹਿੰਗਾਈ ਦਰ ਬੀਤੇ 40 ਸਾਲਾ ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਸਕਦੀ ਹੈ। ਇਸ ਸਬੰਧ 'ਚ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਜਾਰੀ ਵਾਲੀ ਵਾਲੇ ਮਹਿੰਗਾਈ ਦੇ ਅੰਕੜੇ ਹੈਰਾਨ ਕਰਨ ਵਾਲੇ ਹੋਣਗੇ ਅਤੇ ਪਿਛਲੇ ਸਾਲ ਦੀ ਤੁਲਨਾ 'ਚ ਮਹਿੰਗਾਈ ਦਰ 7.3 ਫੀਸਦੀ 'ਤੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਮਣੀਪੁਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ 'ਚ ਹੋਇਆ ਬਦਲਾਅ, ਹੁਣ 28 ਫਰਵਰੀ ਤੇ 5 ਮਾਰਚ ਨੂੰ ਪੈਣਗੀਆਂ ਵੋਟਾਂ
ਫੈਕਟਸੈਟ ਮੁਤਾਬਕ, ਕਿਰਤ ਵਿਭਾਗ ਜਨਵਰੀ ਲਈ ਮਹਿੰਗਾਈ ਦੇ ਅੰਕੜੇ ਜਾਰੀ ਕਰੇਗਾ ਤਾਂ ਇਹ ਅੰਕੜੇ ਦਸੰਬਰ ਦੇ 7.1 ਦੀ ਤੁਲਨਾ 'ਚ ਵਧਾ ਕੇ 7.3 ਫੀਸਦੀ ਰਹਿ ਸਕਦੇ ਹਨ। ਮਹਿੰਗਾਈ ਦੀ ਮਾਰ ਸਿਰਫ਼ ਭਾਰਤ ਹੀ ਨਹੀਂ ਅਮਰੀਕਾ ਲਈ ਵੀ ਦੁਖਦਈ ਬਣੀ ਹੋਈ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਾਲ-ਦਰ-ਸਾਲ ਜਨਵਰੀ ਲਈ ਮਹਿੰਗਾਈ ਦਰ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ :ਯੂਕ੍ਰੇਨ ਸਕੰਟ : ਬ੍ਰਿਟੇਨ ਦੀ ਵਿਦੇਸ਼ ਮੰਤਰੀ ਰੂਸ ਲਈ ਰਵਾਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।