ਟਲਿਆ ਵੱਡਾ ਹਾਦਸਾ, ਇੰਡੋਨੇਸ਼ੀਆ ਦੇ ਬਾਲੀ ''ਚ 271 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ

Thursday, Nov 17, 2022 - 09:21 AM (IST)

ਨੁਸਾ ਦੁਆ(ਭਾਸ਼ਾ) : ਇੰਡੋਨੇਸ਼ੀਆ ਦੇ ਬਾਲੀ ਪ੍ਰਾਇਦੀਪ ਨੇੜੇ 271 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਅੱਗ ਲੱਗ ਗਈ। ਹਾਲਾਂਕਿ, ਜਾਨੀ ਨੁਕਸਾਨ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁਤਿਆਰਾ ਤੈਮੂਰ ਨਾਮ ਦੀ ਕਿਸ਼ਤੀ ਵਿੱਚ 236 ਯਾਤਰੀ ਅਤੇ 35 ਕਰੂ ਮੈਂਬਰ ਸਵਾਰ ਸਨ। ਜਦੋਂ ਇਹ ਬਾਲੀ ਸਟ੍ਰੇਟ ਤੋਂ ਲਗਭਗ 1.5 ਕਿਲੋਮੀਟਰ ਦੀ ਦੂਰੀ 'ਤੇ ਸੀ ਤਾਂ ਇਸ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਦੀ ਪ੍ਰਧਾਨਗੀ, PM ਮੋਦੀ ਬੋਲੇ- ਸਾਡੇ ਲਈ ਮਾਣ ਵਾਲੀ ਗੱਲ

PunjabKesari

ਬਾਲੀ ਦੀ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਗੇਡੇ ਦਰਮਾਦਾ ਨੇ ਕਿਹਾ ਕਿ ਦਰਜਨਾਂ ਬਚਾਅ ਕਰਮਚਾਰੀ, ਨੇਵੀ ਗੋਤਾਖੋਰ ਅਤੇ ਸਥਾਨਕ ਮਛੇਰੇ ਲੋਕਾਂ ਨੂੰ ਬਚਾਅ ਕੇ ਨੇਵੀ ਦੇ ਜਹਾਜ਼ ਤੱਕ ਲਿਆਏ ਅਤੇ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਬਚਾਅ ਕਾਰਜਾਂ 'ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਦਰਮਾਦਾ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

PunjabKesari


cherry

Content Editor

Related News