ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਖਿਸਕੀ ਜ਼ਮੀਨ, 9 ਲੋਕਾਂ ਦੀ ਮੌਤ

04/19/2020 5:52:47 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਦੇ ਸੁਮਾਤਰਾ ਵਿਚ ਇਕ ਗੈਰ ਕਾਨੂੰਨੀ ਸੋਨੇ ਦੀ ਖਾਨ ਵਿਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਕ ਇੰਡੋਨੇਸ਼ੀਆਈ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪੱਛਮ ਸੁਮਾਤਰਾ ਸੂਬੇ ਦੇ ਦੱਖਣ ਸੋਲੋਕ ਵਿਚ ਸ਼ਨੀਵਾਰ ਨੂੰ ਵਾਪਰੀ। ਜਾਣਕਾਰੀ ਮੁਤਾਬਕ 12 ਲੋਕਾਂ ਦਾ ਸਮੂਹ ਇਕ ਖਾਨ ਵਿਚ ਸੋਨੇ ਲਈ ਖੋਦਾਈ ਕਰ ਰਿਹਾ ਸੀ। ਇਸ ਖੇਤਰ ਵਿਚ ਬਸਤੀਵਾਦੀ ਯੁੱਗ ਦੀਆਂ ਕਈਆਂ ਛੱਡੀਆਂ ਹੋਈਆਂ ਖਾਨਾਂ ਹਨ। ਜ਼ਿਲ੍ਹੇ ਦੇ ਬੁਲਾਰੇ ਫਿਰਦੌਸ ਫਰਮਾਨ ਨੇ ਏ.ਐੱਫ.ਪੀ. ਨੂੰ ਦੱਸਿਆ,''8 ਪੁਰਸ਼ ਅਤੇ ਇਕ ਮਹਿਲਾ ਖੋਦਾਈ ਲਈ ਗਏ ਅਤੇ ਜ਼ਮੀਨ ਖਿਸਕਣ ਕਾਰਨ ਦੱਬੇ ਗਏ। ਅਸੀਂ ਅੱਜ ਸਵੇਰੇ ਉਹਨਾਂ ਦੀਆਂ ਲਾਸ਼ਾਂ ਕੱਢੀਆਂ ਹਨ।''

ਪੜ੍ਹੋ ਇਹ ਅਹਿਮ ਖਬਰ- ਦੁਨੀਆਭਰ 'ਚ ਕੋਵਿਡ-19 ਨਾਲ 160,000 ਤੋਂ ਵਧੇਰੇ ਮੌਤਾਂ

ਇਹ ਵੀ ਦੱਸਿਆ ਗਿਆ ਕਿ ਜ਼ਮੀਨ ਖਿਸਕਣ ਦੇ ਬਾਅਦ ਜਦੋਂ ਲੋਕ ਖਾਨ ਵਿਚੋਂ ਬਾਹਰ ਨਿਕਲਣ ਵਿਚ ਅਸਫਲ ਰਹੇ ਤਾਂ 3 ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦਿੱਤੀ। ਇਹ ਸਾਰੇ ਪੀੜਤ ਸਥਾਨਕ ਕਿਸਾਨ ਹਨ ਜੋ ਬਿਨਾਂ ਕਿਸੇ ਸਹੀ ਉਪਕਰਨ ਜਾਂ ਸੁਰੱਖਿਆਤਮਕ ਗਿਯਰ ਦੇ ਬਿਨਾਂ ਖੋਦਾਈ ਕਰ ਰਹੇ ਸੀ।ਫਾਇਰਮੈਨ ਨੇ ਦੱਸਿਆ ਕਿ ਸੋਨਾ ਖੋਦਣ ਲਈ ਖਾਨ ਵਿਚ ਗਏ ਸਾਰੇ ਲੋਕ ਮਿਲ ਚੁੱਕੇ ਹਨ ਇਹਨਾਂ ਵਿਚੋਂ ਕੋਈ ਵੀ ਲਾਪਤਾ ਨਹੀਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪੁਲਸ ਅਤੇ ਸਥਾਨਕ ਆਫਤ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ । ਖਣਿਜ ਨਾਲ ਖੁਸ਼ਹਾਲ ਇੰਡੋਨੇਸ਼ੀਆ ਵਿਚ ਲਗਾਤਾਰ ਹਾਦਸੇ ਦੇ ਦ੍ਰਿਸ਼ ਅਤੇ ਗੈਰ ਕਾਨੂੰਨੀ ਤੇ ਬਿਨਾਂ ਲਾਈਸੈਂਸ ਵਾਲੀਆਂ ਖਾਨਾਂ ਮਸ਼ਹੂਰ ਹਨ। 


Vandana

Content Editor

Related News