ਇੰਡੋਨੇਸ਼ੀਆ ''ਚ ਅਣਪਛਾਤੇ ਬਦਮਾਸ਼ਾਂ ਨੇ ਪੁਲਸ ਅਧਿਕਾਰੀ ''ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

11/15/2017 12:12:38 PM

ਜਕਾਰਤਾ (ਵਾਰਤਾ)— ਇੰਡੋਨੇਸ਼ੀਆ ਦੇ ਪੂਰਬੀ ਪਾਪੁਆ ਸੂਬੇ ਵਿਚ ਗ੍ਰਾਸਬਰਗ ਕਾਪਰ ਖਾਨ ਦੇ ਨੇੜੇ ਬੁੱਧਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਦੋ ਪੁਲਸ ਅਧਿਕਾਰੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਪਾਪੁਆ ਖੇਤਰ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਦੋਵੇਂ ਅਧਿਕਾਰੀ ਖੇਤਰ ਵਿਚ ਗਸ਼ਤ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਘਟਨਾ ਤੋਂ ਤੁਰੰਤ ਬਾਅਦ ਦੋਹਾਂ ਅਧਿਕਾਰੀਆਂ ਨੂੰ ਹੈਲੀਕਾਪਟਰ ਜ਼ਰੀਏ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਅਧਿਕਾਰੀ ਦੀ ਮੌਤ ਹੋ ਗਈ। 
ਬੁਲਾਰੇ ਨੇ ਦੱਸਿਆ ਕਿ ਇਸ ਸਾਲ ਅਗਸਤ ਮਹੀਨੇ ਤੋਂ ਹੁਣ ਤੱਕ ਇਸ ਖੇਤਰ 'ਚ ਬਦਮਾਸ਼ਾਂ ਦੀ ਗੋਲੀਬਾਰੀ ਵਿਚ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 8 ਲੋਕ ਜ਼ਖਮੀ ਹੋਏ ਹਨ। ਮੁਕਤ ਪਾਪੁਆ ਅੰਦੋਲਨ ਨਾਲ ਜੁੜੇ ਵੱਖਵਾਦੀ ਸੰਗਠਨ ਵੈਸਟ ਪਾਪੁਆ ਨੈਸ਼ਨਲ ਲਿਬਰੇਸ਼ਨ ਆਰਮੀ ਦਾ ਕਹਿਣਾ ਹੈ ਕਿ ਉਸ ਦੀ ਲੜਾਈ ਪੁਲਸ ਅਤੇ ਫੌਜ ਨਾਲ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਘਟਨਾ ਵਿਚ ਉਸ ਦਾ ਹੱਥ ਹੈ ਜਾਂ ਕਿਸੇ ਦੂਜੇ ਸੰਗਠਨ ਦਾ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News