ਇੰਡੋਨੇਸ਼ੀਆ ''ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ
Tuesday, Jan 07, 2020 - 03:20 PM (IST)

ਮਾਸਕੋ- ਇੰਡੋਨੇਸ਼ੀਆ ਦੇ ਸਿਮਿਯੁਲਿਯੁ ਟਾਪੂ ਦੇ ਦੱਖਣ ਵਿਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭਾਰਤੀ ਸਮੇਂ ਮੁਤਾਬਕ ਤਕਰੀਬਨ 11:35 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਸਿਨਾਬਾਂਗ ਸ਼ਹਿਰ ਤੋਂ 16 ਕਿਲੋਮੀਟਰ ਦੱਖਣ ਪੱਛਮ ਵਿਚ ਸਤ੍ਹਾ ਤੋਂ 20 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਦੇ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਹੁਣ ਤੱਕ ਕੋਈ ਖਬਰ ਨਹੀਂ ਮਿਲੀ ਹੈ।