ਆਸਟ੍ਰੇਲੀਆ ਦੇ ਪਰਮਾਣੂ ਪਣਡੁੱਬੀਆਂ ਲੈਣ ਦੇ ਫ਼ੈਸਲੇ ''ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਚਿੰਤਤ
Monday, Oct 18, 2021 - 01:49 PM (IST)
ਜਕਾਰਤਾ/ਸਿਡਨੀ (ਬਿਊਰੋ) ਮਲੇਸ਼ੀਆ ਦੇ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਮਲੇਸ਼ੀਆ ਅਤੇ ਇੰਡੋਨੇਸ਼ੀਆ ਨੇ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਨੂੰ ਹਾਸਲ ਕਰਨ ਦੇ ਆਸਟ੍ਰੇਲੀਆ ਦੇ ਫ਼ੈਸਲੇ 'ਤੇ ਸਖ਼ਤ ਵਿਰੋਧ ਜਤਾਇਆ ਹੈ, ਭਾਵੇਂ ਉਹ ਪਰਮਾਣੂ ਹਥਿਆਰ ਯੋਜਨਾ ਦਾ ਹਿੱਸਾ ਨਹੀਂ ਹਨ। ਆਸਟ੍ਰੇਲੀਆ, ਸੰਯੁਕਤ ਰਾਜ ਅਮਰੀਕਾ ਅਤੇ ਬ੍ਰਿਟੇਨ ਵਿਚਕਾਰ ਪਿਛਲੇ ਮਹੀਨੇ ਬਣੇ ਇਕ ਤ੍ਰਿਕੋਣੀ ਸੁਰੱਖਿਆ ਸਮਝੌਤੇ AUKUS ਬਾਰੇ ਗੱਲ ਕਰਦਿਆਂ ਸੈਫੁਦੀਨ ਅਬਦੁੱਲਾ ਨੇ ਕਿਹਾ ਕਿ ਦੋ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਇਸ ਦੇ ਪ੍ਰਭਾਵਾਂ ਬਾਰੇ ਬਰਾਬਰ ਚਿੰਤਤ ਹਨ।
ਸੈਫੁਦੀਨ ਨੇ ਆਪਣੇ ਹਮਰੁਤਬਾ ਰੇਟਨੋ ਮਾਰਸੁਡੀ ਨਾਲ ਮੁਲਾਕਾਤ ਦੇ ਬਾਅਦ ਇਕ ਸਾਂਝੀ ਨਿਊਜ਼ ਕਾਨਫਰੰਸ ਵਿਚ ਕਿਹਾ,''ਸਾਡੇ ਖੇਤਰ ਦਾ ਨੇੜਲਾ ਇਕ ਦੇਸ਼, ਜੋ ਨਵੀਂਆਂ ਪਰਮਾਣੂ ਸੰਚਾਲਿਤ ਪਣਡੁੱਬੀਆਂ ਖਰੀਦ ਰਿਹਾ ਹੈ, ਅਸੀਂ ਇਸ ਤਾਜ਼ਾ ਮਾਮਲੇ ਤੋਂ ਜਾਣੂ ਹਾਂ।'' ਉਹਨਾਂ ਨੇ ਅੱਗੇ ਕਿਹਾ,''ਉਸ ਦੇਸ਼ ਕੋਲ ਪਰਮਾਣੂ ਹਥਿਆਰਾਂ ਨੂੰ ਰੱਖਣ ਦੀ ਸਮਰੱਥਾ ਨਹੀਂ ਹੈ, ਅਸੀਂ ਚਿੰਤਤ ਹਾਂ ਅਤੇ ਇਸ 'ਤੇ ਧਿਆਨ ਕੇਂਦਰਿਤ ਕੀਤੇ ਹੋਏ ਹਾਂ।'' ਇੰਡੋਨੇਸ਼ੀਆ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਚਿੰਤਤ ਹੈ ਕਿ AUKUS ਖੇਤਰੀ ਹਥਿਆਰਾਂ ਦੀ ਦੌੜ ਨੂੰ ਹਵਾ ਦੇ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਭਾਰਤੀ ਉੱਦਮੀ ਦੇ ਪ੍ਰਾਜੈਕਟ ਨੇ ਜਿੱਤਿਆ ਪ੍ਰਿੰਸ ਵਿਲੀਅਮ ਦਾ 'Earthshot Prize'
ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਦਾ ਇਹ ਸੌਦਾ ਪੂਰਬੀ ਅਤੇ ਦੱਖਣੀ ਚੀਨ ਸਾਗਰ ਵਿਚ ਵੱਧਦੇ ਤਣਾਅ ਵਿਚਕਾਰ ਹੋਇਆ ਹੈ ਜੋ ਖਰਬਾਂ ਡਾਲਰ ਦੀ ਸ਼ਿਪਮੈਂਟ ਲਈ ਗਲੋਬਲ ਵਪਾਰ ਦਾ ਲੱਗਭਗ ਇਕ ਤਿਹਾਈ ਹਿੱਸਾ ਹੈ। ਫਿਲੀਪੀਨਜ਼, ਇਕ ਅਮਰੀਕੀ ਰੱਖਿਆ ਸੰਧੀ ਸਹਿਯੋਗੀ ਨੇ ਔਕਸ ਦਾ ਸਮਰਥਨ ਕਰਿਦਆਂ ਕਿਹਾ ਹੈ ਕਿ ਇਹ ਤੇਜ਼ੀ ਨਾਲ ਵੱਧ ਰਹੇ ਚੀਨ ਲਈ ਮੁਸ਼ਕਲਾਂ ਪੈਦਾ ਕਰੇਗਾ। ਮਲੇਸ਼ੀਆ ਨੇ ਪਹਿਲਾਂ ਕਿਹਾ ਸੀ ਕਿ ਉਹ ਚੀਨ ਅਤੇ ਆਸੀਆਨ ਨਾਲ ਇਸ ਮੁੱਦੇ 'ਤੇ ਵਿਚਾਰ ਚਾਹੁੰਦਾ ਹੈ। ਇੰਡੋਨੇਸ਼ੀਆਈ ਅਤੇ ਮਲੇਸ਼ੀਆਈ ਮੰਤਰੀਆਂ ਨੇ ਵੀ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ (ਆਸੀਆਨ) ਨਾਲ ਇਕ ਸਹਿਮਤ ਸ਼ਾਂਤੀ ਯੋਜਨਾ ਨੂੰ ਲਾਗੂ ਕਰਨ ਵਿਚ ਮਿਆਂਮਾਰ ਸਰਕਾਰ ਦੀ ਤਰੱਕੀ ਦੀ ਕਮੀ 'ਤੇ ਨਿਰਾਸ਼ਾ ਜ਼ਾਹਰ ਕੀਤੀ।
ਆਸੀਆਨ ਨੇ ਸ਼ੁੱਕਰਵਾਰ ਨੂੰ ਜੁੰਟਾ ਪ੍ਰਮੁੱਖ ਮਿਨਆਂਗ ਹਲਿੰਗ ਨੂੰ, ਜਿਹਨਾਂ ਨੇ 1 ਫਰਵਰੀ ਨੂੰ ਤਖਤਾਪਲਟ ਦੀ ਅਗਵਾਈ ਕੀਤੀ ਸੀ, ਆਗਾਮੀ ਖੇਤਰੀ ਬੈਠਕ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਮਾਰਸੁਡੀ ਨੇ ਕਿਹਾ ਕਿ ਆਸੀਆਨ ਮਿਆਂਮਾਰ ਨੂੰ ਮਨੁੱਖੀ ਮਦਦ ਦੇਣਾ ਜਾਰੀ ਰੱਖੇਗਾ। ਵਿਦੇਸ਼ ਮੰਤਰੀਆਂ ਨੇ ਇਹ ਵੀ ਕਿਹਾ ਸੀ ਕਿ ਉਹ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿਚਕਾਰ ਇਕ ਯਾਤਰਾ ਕੋਰੀਡੋਰ ਸ਼ੁਰੂ ਕਰਨ ਬਾਰੇ ਚਰਚਾ ਕਰ ਰਹੇ ਸਨ ਅਤੇ ਦੱਖਣੀ ਮਲੱਕਾ ਅਤੇ ਸੁਲਾਵੇਸੀ ਸਾਗਰ ਵਿਚ ਸਮੁੰਦਰੀ ਸਰਹੱਦਾਂ ਨੂੰ ਆਖਰੀ ਰੂਪ ਦੇਣ 'ਤੇ ਸਹਿਮਤ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਜ਼ਰੀਏ ਦਿਓ।