ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ

Monday, Apr 05, 2021 - 10:42 AM (IST)

ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ

ਜਕਾਰਤਾ (ਭਾਸ਼ਾ) : ਪੂਰਬੀ ਇੰਡੋਨੇਸ਼ੀਆ ਵਿਚ ਤੇਜ਼ ਮੀਂਹ ਨਾਲ ਸਬੰਧਤ ਹਾਦਸਿਆਂ ਵਿਚ ਘੱਟ ਤੋਂ ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਦੇਸ਼ ਦੀ ਆਫ਼ਤ ਰਾਹਤ ਏਜੰਸੀ ਨੇ ਦੱਸਿਆ ਕਿ ਮੀਂਹ ਕਾਰਨ 40 ਤੋਂ ਜ਼ਿਆਦਾ ਲੋਕ ਲਾਪਤਾ ਹਨ। ਸਥਾਨਕ ਆਫ਼ਤ ਏਜੰਸੀ ਦੇ ਮੁਖੀ ਲੇਨੀ ਚਲਾ ਨੇ ਦੱਸਿਆ ਕਿ ਈਸਟ ਨੂਸਾ ਟੇਂਗਾਰਾ ਸੂਬੇ ਦੇ ਏਡੋਨਾਰਾ ਟਾਪੂ ਵਿਚ ਅੱਧੀ ਰਾਤ ਦੇ ਬਾਅਦ ਲਾਮੇਨੇਲੇ ਪਿੰਡ ਵਿਚ ਹਜ਼ਾਰਾਂ ਘਰਾਂ ’ਤੇ ਆਸ-ਪਾਸ ਦੀਆਂ ਪਹਾੜੀਆਂ ਵਿਚੋਂ ਚਿੱਕੜ ਡਿੱਗਿਆ, ਜਿਸ ਕਾਰਨ ਮਾਰੇ ਗਏ 38 ਲੋਕਾਂ ਦੀਆਂ ਲਾਸ਼ਾਂ ਨੂੰ ਬਚਾਅ ਕਰਮੀਆਂ ਨੇ ਬਰਾਮਦ ਕਰ ਲਿਆ ਹੈ ਅਤੇ ਘੱਟ ਤੋਂ ਘੱਟ 5 ਲੋਕ ਜ਼ਖ਼ਮੀ ਹਨ। 

PunjabKesari

ਇਹ ਵੀ ਪੜ੍ਹੋ: ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਲਾਕਡਾਊਨ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ

ਰਾਸ਼ਟਰੀ ਆਫ਼ਤ ਨਿਊਨੀਕਰਨ ਏਜੰਸੀ ਨੇ ਦੱਸਿਆ ਕਿ ਹੜ੍ਹ ਕਾਰਨ ਘੱਟ ਤੋਂ ਘੱਟ 17 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 42 ਲੋਕ ਲਾਪਤਾ ਹਨ। ਏਜੰਸੀ ਬੁਲਾਰੇ ਰਾਦਿੱਤਿਆ ਜਤੀ ਨੇ ਦੱਸਿਆ ਕਿ ਬਿਜਲੀ ਸਪਲਾਈ ਠੱਪ ਹੋਣ ਅਤੇ ਸੜਕਾਂ ’ਤੇ ਚਿੱਕੜ ਅਤੇ ਮਲਬਾ ਹੋਣ ਕਾਰਨ ਰਾਹਤ ਕੰਮ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਤੱਕ ਸੈਂਕੜੇ ਲੋਕ ਰਾਹਤ ਕਾਰਜ ਵਿਚ ਜੁਟੇ ਰਹੇ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 6 ਪਿੰਡ ਪ੍ਰਭਾਵਿਤ ਹੋਏ ਹਨ। ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਜਾਨ-ਮਾਲ ਦੇ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਟੀ ਨਟਰਾਜਨ ਤੋਂ ਬਾਅਦ ਸ਼ਰਦੁਲ ਠਾਕੁਰ ਨੂੰ ਵੀ ਮਿਲਿਆ ਤੋਹਫ਼ਾ, ਆਨੰਦ ਮਹਿੰਦਰਾ ਨੇ ਨਿਭਾਇਆ ਆਪਣਾ ਵਾਅਦਾ


author

cherry

Content Editor

Related News