ਪੂਰਬੀ ਇੰਡੋਨੇਸ਼ੀਆ ''ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

06/04/2020 5:37:05 PM

ਜਕਾਰਤਾ (ਭਾਸ਼ਾ) : ਪੂਰਬੀ ਇੰਡੋਨੇਸ਼ੀਆ ਵਿਚ ਵੀਰਵਾਰ ਨੂੰ ਸਮੁੰਦਰ ਦੇ ਅੰਦਰ ਆਏ ਜ਼ੋਰਦਾਰ ਭੂਚਾਲ ਨਾਲ ਥੋੜ੍ਹੀ ਦੇਰ ਲਈ ਹਫੜਾ-ਦਫ਼ੜੀ ਮੱਚ ਗਈ ਪਰ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਮਾਲੁਕੂ ਸੂਬੇ ਦੇ ਉੱਤਰੀ ਹਾਲਮਾਹੇਰਾ ਜ਼ਿਲ੍ਹੇ ਵਿਚ 107 ਕਿਲੋਮੀਟਰ ਦੀ ਡੂੰਘਾਈ 'ਤੇ 6.7 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਸੂਨਾਮੀ ਆਉਣ ਦਾ ਕੋਈ ਖ਼ਤਰਾ ਨਹੀਂ ਹੈ। ਉੱਤਰੀ ਹਾਲਮਾਹੇਰਾ ਦੀ ਆਫਤ ਸ਼ਮਨ ਏਜੰਸੀ ਦੇ ਅਧਿਕਾਰੀ ਪਾਯਸ ਓਹਿਵੂਤੁਨ ਨੇ ਕਿਹਾ, '' ਲੋਕ ਆਪਣੇ ਘਰਾਂ ਤੋਂ ਬਾਹਰ ਦੌੜ ਰਹੇ ਸਨ।


cherry

Content Editor

Related News