ਇੰਡੋਨੇਸ਼ੀਆ ''ਚ ਕੋਰੋਨਾ ਦੇ ਮਾਮਲੇ 30,000 ਦੇ ਪਾਰ, 1800 ਤੋਂ ਜ਼ਿਆਦਾ ਮੌਤਾਂ

06/06/2020 4:47:58 PM

ਜਕਾਰਤਾ (ਵਾਰਤਾ) : ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ (ਕੋਵਿਡ-19)  ਦੇ 993 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 30,514 ਹੋ ਗਈ ਅਤੇ 31 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕੀ ਦੀ ਅੰਕੜਾ 1801 ਹੋ ਗਿਆ ਹੈ। ਸਿਹਤ ਮੰਤਰਾਲਾ ਦੇ ਬੁਲਾਰੇ ਅਚਮਾਦ ਯੁਰਿਆਂਤੋਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 46 ਹੋਰ ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 9907 ਹੋ ਗਈ ਹੈ।

ਦੇਸ਼ ਦੇ ਸਾਰੇ 34 ਸੂਬਿਆਂ ਵਿਚ ਮਹਾਮਾਰੀ ਫੈਲ ਚੁੱਕੀ ਹੈ। ਅੱਜ ਸਥਾਨਕ ਸਮੇਂ ਅਨੁਸਾਰ 12 ਵਜੇ ਤੱਕ 5 ਸੂਬਿਆਂ ਐਸ਼, ਬੇਂਗਕੁਲੁ, ਸੁਲਾਵੇਸੀ,  ਪੱਛਮੀ ਸੁਲਾਵੇਸੀ ਅਤੇ ਪੂਰਬੀ ਨੁਸਾ ਤੇਂਗਾਰਾ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀ ਨੇ ਪ੍ਰਭਾਵਿਤ ਇਲਾਕਿਆਂ ਵਿਚ ਕੋਰੋਨਾ ਦੀ ਜਾਂਚ ਜਾਰੀ ਰੱਖੀ ਹੋਈ ਹੈ ਅਤੇ ਇਸ ਮਹਾਮਾਰੀ ਦੇ ਫੈਲਣ ਤੋਂ ਰੋਕਣ ਲਈ ਹਮੇਸ਼ਾ ਮਾਸਕ ਲਗਾਈ ਰੱਖਣ ਦੀ ਅਪੀਲ ਕਰ ਰਹੇ ਹਨ।


cherry

Content Editor

Related News