ਇੰਡੋਨੇਸ਼ੀਆ: ਸੋਨੇ ਦੀ ਖਾਨ ''ਚ 12 ਔਰਤਾਂ ਦੀ ਮੌਤ, ਦੋ ਜ਼ਖ਼ਮੀ

04/29/2022 10:55:02 AM

ਮੇਡਾਨ (ਭਾਸ਼ਾ): ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਸੋਨੇ ਦੀ ਗੈਰ-ਕਾਨੂੰਨੀ ਮਾਈਨਿੰਗ ਮੁਹਿੰਮ ਦੌਰਾਨ ਜ਼ਮੀਨ ਖਿਸਕਣ ਕਾਰਨ 12 ਔਰਤਾਂ ਕਈ ਟਨ ਮਿੱਟੀ ਹੇਠਾਂ ਦੱਬ ਗਈਆਂ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਚਾਅ ਟੀਮਾਂ ਨੇ ਕੱਢ ਲਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ: 'ਬਾਰ ਐਗਜ਼ਾਮ ਫਰਾਡ' ਮਾਮਲੇ 'ਚ ਭਾਰਤੀ ਮੂਲ ਦੇ ਤਿੰਨ ਸਿਖਿਆਰਥੀ ਵਕੀਲ ਨਾਮਜ਼ਦ 

ਸਥਾਨਕ ਪੁਲਸ ਮੁਖੀ ਮਾਰਲੋਨ ਰਾਜਗੁਕਗੁਕ ਨੇ ਦੱਸਿਆ ਕਿ ਉੱਤਰੀ ਸੁਮਾਤਰਾ ਦੇ ਮਾਂਡਿੰਗ ਨਟਾਲ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਇੱਕ ਛੋਟੀ ਅਤੇ ਅਣਅਧਿਕਾਰਤ ਸੋਨੇ ਦੀ ਖਾਨ ਵਿੱਚ ਲਗਭਗ 14 ਔਰਤਾਂ ਵੀਰਵਾਰ ਨੂੰ 2-ਮੀਟਰ (6.5 ਫੁੱਟ) ਡੂੰਘੇ ਟੋਏ ਵਿੱਚ ਸੋਨੇ ਦੀ ਤਲਾਸ਼ ਕਰ ਰਹੀਆਂ ਸਨ। ਫਿਰ ਜ਼ਮੀਨ ਖਿਸਕਣ ਨੇ ਆਲੇ-ਦੁਆਲੇ ਦੀਆਂ ਪਹਾੜੀਆਂ ਨੂੰ ਹਿਲਾ ਦਿੱਤਾ ਅਤੇ ਉਹ ਸਾਰੀਆਂ ਔਰਤਾਂ ਇਸ ਦੀ ਮਿੱਟੀ ਹੇਠਾਂ ਦੱਬ ਗਈਆਂ। ਰਾਜਗੁਕਗੁਕ ਨੇ ਦੱਸਿਆ ਕਿ ਦੋ ਘੰਟੇ ਦੀ ਖੋਜ ਅਤੇ ਬਚਾਅ ਮੁਹਿੰਮ ਵਿੱਚ ਦੋ ਜ਼ਖਮੀ ਔਰਤਾਂ ਨੂੰ ਬਚਾਇਆ ਗਿਆ ਅਤੇ 12 ਹੋਰ ਔਰਤਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਕੱਢੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਖੇਤਰ ਵਿੱਚ ਸੋਨੇ ਦੇ ਗੈਰ-ਕਾਨੂੰਨੀ ਖੱਡਿਆਂ ਨੂੰ ਬੰਦ ਕਰ ਦਿੱਤਾ ਹੈ ਜਿੱਥੋਂ ਪਿੰਡ ਵਾਸੀ ਵੀਰਵਾਰ ਦੇ ਢਿੱਗਾਂ ਡਿੱਗਣ ਤੋਂ ਪਹਿਲਾਂ ਤੱਕ ਰਵਾਇਤੀ ਤਰੀਕੇ ਨਾਲ ਸੋਨਾ ਕੱਢਦੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News