ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਨਾਲ ਮਿਲੀ 2 ਹੋਰ ਕੋਰੋਨਾ ਵੈਕਸੀਨਾਂ ਨੂੰ ਮਨਜ਼ੂਰੀ : ਸੰਧੂ

Thursday, Dec 30, 2021 - 10:44 AM (IST)

ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਨਾਲ ਮਿਲੀ 2 ਹੋਰ ਕੋਰੋਨਾ ਵੈਕਸੀਨਾਂ ਨੂੰ ਮਨਜ਼ੂਰੀ : ਸੰਧੂ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਕ ਟਵੀਟ ਵਿਚ ਕਿਹਾ ਕਿ ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਕਾਰਨ ਭਾਰਤ ਦੀਆਂ 2 ਹੋਰ ਕੋਰੋਨਾ ਵੈਕਸੀਨਾਂ ਨੂੰ ਮਨਜ਼ੂਰੀ ਮਿਲੀ ਹੈ। ਇਹਨਾਂ ਵੈਕਸੀਨਾਂ ਨੂੰ ਮਨਜ਼ੂਰੀ ਮਿਲਣ ਤੋੰ ਬਾਅਦ ਭਾਰਤ-ਅਮਰੀਕਾ ਵਿਚ ਚੱਲਦਾ ਆ ਰਿਹਾ ਸਹਿਯੋਗ ਚਰਚਾ ਵਿਚ ਹੈ। ਜ਼ਿਕਰਯੋਗ ਹੈ ਕਿ ਸਿਹਤ ਦੇ ਖੇਤਰ ਵਿਚ ਭਾਰਤ-ਅਮਰੀਕਾ ਦਰਮਿਆਨ ਸਹਿਯੋਗ ਚਰਚਾ ਵਿਚ ਹੈ ਕਿਉਂਕਿ ਇਸ ਹਫ਼ਤੇ ਕੇਂਦਰੀ ਡਰੱਗਸ ਅਥਾਰਿਟੀ (ਸੀ.ਡੀ.ਏ.) ਨੇ ਭਾਰਤ ਵਿਚ ਵਰਤੋਂ ਲਈ ਦੋ ਹੋਰ ਕੋਵਿਡ-19 ਰੋਕੂ ਟੀਕਿਆਂ ਕਾਰਬੇਵੈਕਸ ਅਤੇ ਕੋਵੋਵੈਕਸ ਅਤੇ ਐਂਟੀਵਾਇਰਲ ਦਵਾਈ ਮੋਲਨੁਪਿਰਵਿਰੀ ਨੂੰ ਮਨਜ਼ੂਰੀ ਦਿੱਤੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ - Year Ender 2021: ਇਸ ਸਾਲ 'ਨੋਬਲ ਪੁਰਸਕਾਰ' ਜੇਤੂ ਬਣੀਆਂ ਇਹ ਸ਼ਖਸੀਅਤਾਂ

ਸੰਧੂ ਨੇ ਇਸ ਨੂੰ ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਦਾ ਇਕ ਮਾਡਲ ਦੱਸਿਆ।ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਸਿਹਤ ਸਹਿਯੋਗ ਦੇ ਮਾਡਲ ਗਲੋਬਲ ਭਲਾਈ ਦੇ ਟੀਚੇ ਨੂੰ ਹਾਸਲ ਕਰ ਸਕਦੇ ਹਨ।ਟੈਕਸਾਸ ਚਿਲਡਰਨਸ, ਬੇਲੋਰ ਕਾਲਜ ਆਫ ਮੈਡੀਸਨ ਦੇ ਨੈਸ਼ਨਲ ਸਕੂਲ ਆਫ ਟ੍ਰਾਪੀਕਲ ਮੈਡੀਸਨ ਨਾਲ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ, ਬੇਲੋਰ ਵਿਚ ਨੈਸ਼ਨਲ ਸਕੂਲ ਆਫ ਟ੍ਰਾਪੀਕਲ ਮੈਡੀਸਨ ਦੇ ਪ੍ਰੋਫੈਸਰ ਅਤੇ ਡੀਨ ਡਾ. ਪੀਟਰ ਹੋਟੇਜ, ਟੈਕਸਾਸ ਚਿਲਡਰਨਸ ਹਾਸਪੀਟਲ ਸੈਂਟਰ ਫਾਰ ਵੈਕਸੀਨ ਡਵੈਲਪਮੈਂਟ, ਨੋਵਾਵੈਕਸ ਦੇ ਸਹਿ-ਨਿਰਦੇਸ਼ਕ ਮਰਕ ਐਂਡ ਰਿਜਬੈਕ ਬਾਇਓ ਨੇ ਭਾਰਤੀ ਡਿਪਲੋਮੈਟ ਦੇ ਟਵੀਟ ਨੂੰ ਰੀ-ਟਵੀਟ ਕੀਤਾ। ਅਕਤੂਬਰ ਵਿਚ ਹਿਊਸਟਨ ਦੀ ਆਪਣੀ ਯਾਤਰਾ ਦੌਰਾਨ ਸੰਧੂ ਨੇ ਪ੍ਰੋਫੈਸਰ ਹੋਟੇਜ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੁੱਦੇ ’ਤੇ ਚਰਚਾ ਕੀਤੀ ਸੀ। ਇਸ ਸਾਲ ਜੂਨ ਵਿਚ ਰਾਜਦੂਤ ਨੇ ਮੈਰੀਲੈਂਡ ਵਿਚ ਨੋਵਾਵੈਕਸ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਾਨੀਸ਼ਯੋਰ ਦੇ ਸੀ.ਈ.ਓ. ਥਾਮਸ ਹੁੱਕ ਨੇ ਵੀ ਗੱਲ ਕੀਤੀ।


author

Vandana

Content Editor

Related News