ਕਸ਼ਮੀਰ ਮੁੱਦੇ ਦੇ ਹੱਲ ਲਈ ਭਾਰਤ-ਪਾਕਿ ਵਾਰਤਾ ਸਭ ਤੋਂ ਜ਼ਰੂਰੀ : UN ਪ੍ਰਮੁੱਖ

09/19/2019 2:03:13 AM

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਬੁੱਧਵਾਰ ਨੂੰ ਆਖਿਆ ਕਿ ਕਸ਼ਮੀਰ ਮੁੱਦਾ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਰਤਾ ਸਭ ਤੋਂ ਜ਼ਰੂਰੀ ਚੀਜ਼ ਹੈ। ਸੰਯੁਕਤ ਰਾਸ਼ਟਰ ਮੁੱਖ ਦਫਤਰ 'ਚ ਪੱਤਰਕਾਰ ਸੰਮੇਲਨ 'ਚ ਗੁਤਾਰੇਸ ਨੇ ਆਖਿਆ ਕਿ ਸਾਡੀ ਸਮਰਥਾ ਮਦਦ ਨਾਲ ਸਬੰਧਿਤ ਹੈ ਅਤੇ ਇਹ ਉਦੋਂ ਲਾਗੂ ਹੋ ਸਕਦੀ ਹੈ ਜਦ ਸਬੰਧਿਤ ਪੱਖ ਇਸ ਨੂੰ ਸਵੀਕਾਰ ਕਰਨ।

ਉਨ੍ਹਾਂ ਤੋਂ ਜੰਮੂ ਕਸ਼ਮੀਰ ਦੀ ਸਥਿਤੀ ਦੇ ਬਾਰੇ 'ਚ ਪੁੱਛਿਆ ਗਿਆ ਸੀ ਅਤੇ ਉਨ੍ਹਾਂ ਤੋਂ ਇਹ ਵੀ ਸਵਾਲ ਕੀਤਾ ਗਿਆ ਕਿ ਉਹ ਕਸ਼ਮੀਰ ਮੁੱਦੇ ਦੇ ਹੱਲ ਲਈ ਕੀ ਕਰਨਗੇ। ਉਨ੍ਹਾਂ ਆਖਿਆ ਕਿ ਮੇਰੀ ਸਪੱਸ਼ਟ ਰਾਇ ਹੈ ਕਿ ਖੇਤਰ 'ਚ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਨਾਲ ਸਨਮਾਨ ਹੋਣਾ ਚਾਹੀਦਾ ਹੈ ਅਤੇ ਸਮੱਸਿਆ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਸਭ ਤੋਂ ਜ਼ਰੂਰੀ ਚੀਜ਼ ਹੈ। ਭਾਰਤ ਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਕਸ਼ਮੀਰ ਇਕ ਅੰਦਰੂਨੀ ਮਾਮਲਾ ਹੈ ਅਤੇ ਵਿਚੋਲਗੀ ਲਈ ਤੀਜੇ ਪੱਖ ਦੀ ਕੋਈ ਜ਼ਰੂਰਤ ਨਹੀਂ ਹੈ ਭਾਂਵੇ ਉਹ ਸੰਯੁਕਤ ਰਾਸ਼ਟਰ ਹੋਵੇ ਜਾਂ ਅਮਰੀਕਾ।


Khushdeep Jassi

Content Editor

Related News