ਵੀਜ਼ਾ ਘੁਟਾਲੇ 'ਚ ਫੜੇ ਗਏ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੇ ਸਾਂਸਦਾਂ ਦਾ ਮਿਲਿਆ ਸਾਥ

07/19/2019 2:25:21 AM

ਲੰਡਨ - ਬ੍ਰਿਟੇਨ 'ਚ ਲਾਜ਼ਮੀ ਅੰਗ੍ਰੇਜ਼ੀ ਪ੍ਰੀਖੀਆ ਨਾਲ ਸਬੰਧਿਤ ਵੀਜ਼ਾ ਘੁਟਾਲੇ 'ਚ ਫੜੇ ਗਏ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਬ੍ਰਿਟਿਸ਼ ਸੰਸਦੀ ਮੈਂਬਰਾਂ ਦੇ ਸਮੂਹ ਦਾ ਸਾਥ ਮਿਲਿਆ। ਸੰਸਦੀ ਮੈਂਬਰਾਂ ਦੇ ਸਮੂਹ ਨੇ ਆਖਿਆ ਕਿ ਇਨਾਂ ਵਿਦਿਆਰਥੀਆਂ ਖਿਲਾਫ ਇਸਤੇਮਾਲ ਸਬੂਤ ਗੁਮਰਾਹ ਕਰਨ ਵਾਲੇ, ਅਧੂਰੇ ਅਤੇ ਅਸੁਰੱਖਿਅਤ ਸਨ। ਇਹ ਵਿਦਿਆਰਥੀ 5 ਸਾਲ ਪਹਿਲਾਂ ਟੈਸਟ ਆਫ ਇੰਗਲਿਸ਼ ਫਾਰ ਇੰਟਰਨੈਸ਼ਨਲ ਕਮਿਊਨਿਕੇਸ਼ੰਸ (ਟੀ. ਓ. ਈ. ਆਈ. ਸੀ.) 'ਚ ਕਥਿਤ ਤੌਰ 'ਤੇ ਨਕਲ ਨਾਲ ਜੁੜੇ ਘੁਟਾਲੇ 'ਚ ਫਸੇ ਸਨ।

5 ਸਾਲ ਪਹਿਲਾਂ ਕੁਝ ਵਿਦਿਆਰਥੀਆਂ ਨੂੰ ਵੀਜ਼ਾ ਲਈ ਟੀ. ਓ. ਈ. ਆਈ. ਸੀ. ਨੂੰ ਪਾਸ ਕਰਨਾ ਲਾਜ਼ਮੀ ਸੀ। ਟੀ. ਓ. ਈ. ਆਈ. ਸੀ. 'ਤੇ ਗਠਨ ਸਰਬਦਲੀ ਸੰਸਦੀ ਸਮੂਹ (ਏ. ਪੀ. ਪੀ. ਜੀ.) ਨੇ ਪਿਛਲੇ ਹਫਤੇ ਸੁਣਵਾਈ ਤੋਂ ਬਾਅਦ ਇਸ ਹਫਤੇ ਆਪਣੀ ਰਿਪੋਰਟ ਜਾਰੀ ਕੀਤੀ। ਨਕਲ ਦੇ ਗਲਤ ਦੋਸ਼ਾਂ ਦੀ ਜਾਂਚ ਲਈ ਇਸ ਸਮੂਹ ਦਾ ਗਠਨ ਕੀਤਾ ਗਿਆ ਸੀ। ਵਿਰੋਧੀ ਧਿਰ ਦੀ ਲੇਬਰ ਪਾਰਟੀ ਦੇ ਸੰਸਦੀ ਮੈਂਬਰਾਂ ਅਤੇ ਏ. ਪੀ. ਪੀ. ਡੇ. ਦੇ ਮੁਖੀ ਸਟੀਫਨ ਟਿਮਸ ਨੇ ਆਖਿਆ ਕਿਹ ਜਾਂਚ 'ਚ ਨਿਰਪੱਖ ਕੱਢਿਆ ਕਿ ਵਿਦਿਆਰਥੀਆਂ ਖਿਲਾਫ ਇਸਤੇਮਾਲ ਕੀਤੇ ਗਏ ਸੂਬਤ ਗੁਮਰਾਹ ਕਰਨ ਵਾਲੇ, ਅਧੂਰੇ ਅਤੇ ਅਸੁਰੱਖਿਅਤ ਸਨ। ਕੁਝ ਵਿਦਿਆਰਥੀਆਂ ਨੂੰ ਪਾਕ-ਸਾਫ ਕਰਨ ਲਈ ਵੱਡੀ ਕੀਮਤ ਅਦਾ ਕਰਨੀ ਪਈ। ਪਰ ਯੂਨੀਵਰਸਿਟੀ ਉਨ੍ਹਾਂ ਖਿਲਾਫ ਲਗੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਹੁਣ ਵੀ ਇਕ ਖਤਰਾ ਮੰਨਦੀ ਹੈ।


Khushdeep Jassi

Content Editor

Related News