ਸਿੰਗਾਪੁਰ 'ਚ ਕੰਧ ਡਿੱਗਣ ਕਾਰਨ 20 ਸਾਲਾ ਭਾਰਤੀ ਨੌਜਵਾਨ ਦੀ ਮੌਤ

Saturday, Jun 24, 2023 - 01:57 PM (IST)

ਸਿੰਗਾਪੁਰ 'ਚ ਕੰਧ ਡਿੱਗਣ ਕਾਰਨ 20 ਸਾਲਾ ਭਾਰਤੀ ਨੌਜਵਾਨ ਦੀ ਮੌਤ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਇੱਕ ਇਮਾਰਤ ਦੀ ਕੰਧ ਡਿੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਵਰਕਪਲੇਸ ਸੇਫਟੀ ਐਂਡ ਹੈਲਥ ਕੌਂਸਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ 15 ਜੂਨ ਨੂੰ ਵਾਪਰੀ, ਜਦੋਂ ਤੰਜੋਂਗ ਪਾਗਰ ਇਲਾਕੇ 'ਚ ਫੂਜੀ ਜ਼ੇਰੋਕਸ ਟਾਵਰ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਗਾਇਆ 'ਜਨ ਗਣ ਮਨ...', PM ਮੋਦੀ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ (ਵੀਡੀਓ)

ਕੌਂਸਲ ਨੇ ਦੱਸਿਆ ਕਿ 20 ਸਾਲਾ ਵਿਨੋਦ ਕੁਮਾਰ, ਜਿੱਥੇ ਟਾਵਰ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ ਉਸ ਦੇ ਬਾਹਰ ਫੁੱਟਪਾਥ 'ਤੇ ਪੈਦਲ ਜਾ ਰਿਹਾ ਸੀ, ਜਦੋਂ ਉਸ 'ਤੇ ਕੰਧ ਡਿੱਗ ਗਈ। ਕੌਂਸਲ ਨੇ ਦੱਸਿਆ ਕਿ ਮਜ਼ਦੂਰ ਕੁਮਾਰ ਦੀ ਲਾਸ਼ ਨੂੰ 4 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਮਲਬੇ ਵਿੱਚੋਂ ਕੱਢਿਆ ਗਿਆ। ਕੁਮਾਰ ਭਾਰਤ ਦੇ ਤਾਮਿਲਨਾਡੂ ਦਾ ਵਸਨੀਕ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: 700 ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ 'ਤੇ ਕੈਨੇਡਾ ਭੇਜਣ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ


author

cherry

Content Editor

Related News