ਮੰਦਭਾਗੀ ਖ਼ਬਰ : ਅਮਰੀਕਾ 'ਚ ਤੈਰਾਕੀ ਕਰਦੇ ਸਮੇਂ ਭਾਰਤੀ ਨੌਜਵਾਨ ਦੀ ਹੋਈ ਦਰਦਨਾਕ ਮੌਤ

Saturday, Aug 03, 2024 - 04:28 PM (IST)

ਮੰਦਭਾਗੀ ਖ਼ਬਰ : ਅਮਰੀਕਾ 'ਚ ਤੈਰਾਕੀ ਕਰਦੇ ਸਮੇਂ ਭਾਰਤੀ ਨੌਜਵਾਨ ਦੀ ਹੋਈ ਦਰਦਨਾਕ ਮੌਤ

ਨਿਊਯਾਰਕ (ਰਾਜ ਗੋਗਨਾ) - ਬੀਤੇਂ ਦਿਨੀਂ ਅਮਰੀਕਾ ਦੇ ਸ਼ਿਕਾਗੋ ’ਚ ਇਕ ਹੈਦਰਾਬਾਦ ਦੇ ਤੇਲਗੂ ਨੌਜਵਾਨ ਦੀ  ਤੈਰਾਕੀ ਕਰਦੇ ਸਮੇਂ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਪਛਾਣ ਅਕਸ਼ਿਤ ਰੈੱਡੀ ਵਜੋਂ ਹੋਈ ਹੈ। ਅਕਸ਼ਿਤ ਤੈਰਾਕੀ ਕਰਨ ਗਿਆ ਸੀ ਅਤੇ ਝੀਲ ਵਿੱਚ ਡੁੱਬ ਗਿਆ। ਘਟਨਾ ਬੀਤੇ ਸ਼ਨੀਵਾਰ ਦੀ ਹੈ।

ਮ੍ਰਿਤਕ ਅਕਸ਼ਿਤ ਦਾ ਪਿਛੋਕੜ ਮਹਿਬੂਬਨਗਰ ਜ਼ਿਲ੍ਹੇ ਦੇ ਅੱਡਾਕੂ ਪਿੰਡ ਤੋਂ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਆਪਣੇ ਪੁੱਤਰ ਨੂੰ ਤਿੰਨ ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਿਆ ਸੀ। ਸ਼ਿਕਾਗੋ ਵਿਚ ਐਮਐਸ ਦੀ ਪੜ੍ਹਾਈ ਪੂਰਾ ਕਰਕੇ ਮ੍ਰਿਤਕ ਅਕਸ਼ਿਤ ਰੈੱਡੀ ਉੱਥੇ ਕੰਮ ਕਰ ਰਿਹਾ ਸੀ। ਹਾਲਾਂਕਿ ਦੋ ਮਹੀਨਿਆਂ 'ਤੱਕ ਉਸ ਨੇ ਭਾਰਤ ਆਉਣ ਦਾ ਇੰਤਜ਼ਾਮ ਕਰ ਲਿਆ ਸੀ।

ਜਾਣਕਾਰੀ ਮੁਤਾਬਕ ਪਿੱਛਲੇ ਸ਼ਨੀਵਾਰ ਨੂੰ ਉਸ ਦਾ ਵੀਕੈਂਡ ਸੀ, ਉਹ ਆਪਣੇ ਦੋ ਦੋਸਤਾਂ ਨਾਲ ਸ਼ਿਕਾਗੋ ਵਿੱਚ ਮਿਸ਼ੀਗਨ ਝੀਲ ਵਿੱਚ ਤੈਰਾਕੀ ਕਰਨ ਗਿਆ ਸੀ। ਇਸ ਸਿਲਸਿਲੇ 'ਚ ਜਦੋਂ ਇਕ ਕੰਢੇ 'ਤੇ ਸੀ ਉਨ੍ਹਾਂ ਨੇ ਦੋਸਤਾਂ ਸਮੇਤ ਝੀਲ ਦੇ ਵਿਚਕਾਰ ਇੱਕ ਚੱਟਾਨ ਕੋਲ ਜਾਣ ਦਾ ਫੈਸਲਾ ਕੀਤਾ। ਇਸ ਘਟਨਾਕ੍ਰਮ ਵਿੱਚ ਇੱਕ ਦੋਸਤ ਚੱਟਾਨ ਕੋਲ ਪਹੁੰਚ ਗਿਆ ਸੀ ਪਰ ਅਕਸ਼ਿਤ ਰੈੱਡੀ ਵਿਚਕਾਰੋਂ ਥੱਕ ਗਿਆ ਅਤੇ ਪਿੱਛੇ ਮੁੜ ਗਿਆ। ਇਸ ਕ੍ਰਮ ਵਿੱਚ ਵਾਪਸ ਪਰਤਦੇ ਸਮੇਂ ਦੋ ਲੋਕ ਡੁੱਬ ਗਏ।

ਸਥਾਨਕ ਲੋਕਾਂ ਨੇ ਇਹ ਦੇਖਿਆ ਅਤੇ ਇੱਕ ਨੂੰ ਬਚਾ ਲਿਆ। ਇਸ ਦਰਮਿਆਨ  ਅਕਸ਼ਿਤ ਰੈੱਡੀ ਝੀਲ ਵਿਚ ਗੁਆਚ ਗਿਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਉੱਥੇ ਪਹੁੰਚ ਕੇ ਪੂਰੀ  ਝੀਲ ਦੀ ਛਾਣਬੀਨ ਦੇ ਨਾਲ ਸਫ਼ਾਈ  ਕਰਵਾਈ। ਸ਼ਨੀਵਾਰ ਦੀ ਰਾਤ ਨੂੰ ਅਕਸ਼ਿਤ ਰੈਡੀ ਦੀ ਲਾਸ਼ ਮਿਲੀ ਸੀ। ਇਸ ਦੌਰਾਨ ਅਕਸ਼ਿਤ ਰੈੱਡੀ ਦੀ ਲਾਸ਼ ਇਕ ਹਫਤੇ ਬਾਅਦ ਮਿਲੀ ਜੋ ਅਮਰੀਕਾ ਤੋਂ ਹੈਦਰਾਬਾਦ ਪਹੁੰਚੀ। ਜਿੱਥੇ  ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਅੱਡਾਕੂ (ਹੈਦਰਾਬਾਦ ) ਵਿੱਚ ਕੀਤਾ ਗਿਆ।


author

Harinder Kaur

Content Editor

Related News