ਰੀਓ ਉਲੰਪਿਕ: ਸਾੜੀ ''ਤੇ ਬਲੇਜ਼ਰ ਨਹੀਂ ਪਹਿਨਣੀਆਂ ਭਾਰਤੀ ਖਿਡਾਰਨਾਂ!(ਦੇਖੋ ਤਸਵੀਰਾਂ)

Friday, Aug 05, 2016 - 12:47 PM (IST)

ਰੀਓ ਉਲੰਪਿਕ: ਸਾੜੀ ''ਤੇ ਬਲੇਜ਼ਰ ਨਹੀਂ ਪਹਿਨਣੀਆਂ ਭਾਰਤੀ ਖਿਡਾਰਨਾਂ!(ਦੇਖੋ ਤਸਵੀਰਾਂ)
ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿਚ ਉਲੰਪਿਕ ਖੇਡ ਮੇਲਾ ਸਜ ਗਿਆ ਹੈ। ਖੇਡਾਂ ਦੇ ਇਸ ਮਹਾਂਕੁੰਭ ਵਿਚ ਇਸ ਵਾਰ ਵੀ ਵਾਰ ਵੀ ਓਪਨਿੰਗ ਸੈਰੇਮਨੀ ਵਿਚ ਭਾਰਤੀ ਖਿਡਾਰੀਆਂ ਦਾ ਪਹਿਰਾਵਾ ਵੱਖ ਰਹਿਣ ਦੀ ਉਮੀਦ ਹੈ। ਅਸਲ ਵਿਚ ਇਸ ਵਾਰ ਵੀ ਭਾਰਤੀ ਖਿਡਾਰਨਾਂ ਨੂੰ ਸਾੜੀ ਨਾਲ ਬਲੇਜ਼ਰ ਦਿੱਤੇ ਜਾ ਸਕਦੇ ਹਨ, ਜਿਸ ਨੂੰ ਭਾਰਤੀ ਖਿਡਾਰਨਾਂ ਜ਼ਿਆਦਾ ਪਸੰਦ ਨਹੀਂ ਕਰਦੀਆਂ। ਹਾਲਾਂਕਿ ਸ਼ਨੀਵਾਰ ਨੂੰ ਹੋਣ ਵਾਲੀ ਓਪਨਿੰਗ ਸੈਰੇਮਨੀ ਵਿਚ ਹੀ ਪਤਾ ਲੱਗੇਗਾ ਕਿ ਭਾਰਤੀ ਖਿਡਾਰਨਾਂ ਦਾ ਪਹਿਰਾਵਾ ਕੀ ਹੁੰਦਾ ਹੈ। 
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਲੰਡਨ ਉਲੰਪਿਕ ਵਿਚ ਭਾਰਤੀ ਟੀਮ ਨਾਲ ਇਸੇ ਤਰ੍ਹਾਂ ਹੋਇਆ ਸੀ। ਭਾਰਤੀ ਟੀਮ ਨੂੰ ਸਾੜੀ ਨਾਲ ਪਹਿਨਣ ਲਈ ਬਲੇਜ਼ਰ ਦਿੱਤੇ ਗਏ ਸਨ ਪਰ ਭਾਰਤੀ ਖਿਡਾਰਨਾਂ ਨੂੰ ਇਹ ਆਈਡੀਆ ਪਸੰਦ ਨਹੀਂ ਆਇਆ ਅਤੇ ਰਸ਼ਮੀ ਚਤੁਰਵੇਦੀ ਸਮੇਤ ਸਾਨੀਆ ਮਿਰਜ਼ਾ ਦੋਹਾਂ ਹੀ ਖਿਡਾਰਨਾਂ ਨੇ ਬਲੇਜ਼ਰ ਪਹਿਨਣ ਦੀ ਥਾਂ ਹੱਥਾਂ ''ਚ ਫੜ ਲਏ ਸਨ। ਹੋਰ ਮਹਿਲਾ ਖਿਡਾਰਨਾਂ ਨੇ ਵੀ ਇਸ ਫੈਸ਼ਨ ਸਟੇਟਮੈਂਟ ਨੂੰ ਫਾਲੋ ਕੀਤਾ ਪਰ ਸਟੇਡੀਅਮ ਵਿਚ ਭਾਰਤੀ ਖਿਡਾਰਨਾਂ ''ਤੇ ਕੈਮਰਾ ਟਿਕਾ ਕੇ ਵਾਰ-ਵਾਰ ਦਿਖਾਇਆ ਜਾ ਰਿਹਾ ਸੀ। ਜੇਕਰ ਇਸ ਵਾਰ ਵੀ ਖਿਡਾਰਨਾਂ ਨੂੰ ਸਾੜੀ ''ਤੇ ਬਲੇਜ਼ਰ ਪਹਿਨਣ ਲਈ ਦਿੱਤੇ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਇਸ ਵਾਰ ਵੀ ਕੁਝ ਅਜਿਹਾ ਨਜ਼ਾਰਾ ਹੀ ਦੇਖਣ ਨੂੰ ਮਿਲੇ।

author

Kulvinder Mahi

News Editor

Related News