ਭਾਰਤੀ ਬੀਬੀ ਨੇ ਵਰਕ ਪਰਮਿਟ ਜਾਰੀ ਕਰਨ 'ਚ ਦੇਰੀ ਲਈ USA ਖ਼ਿਲਾਫ਼ ਕੀਤਾ ਮੁਕੱਦਮਾ

7/25/2020 1:57:02 PM

ਵਾਸ਼ਿੰਗਟਨ- ਇਕ ਭਾਰਤੀ ਬੀਬੀ ਨੇ ਵਰਕ ਪਰਮਿਟ ਜਾਰੀ ਕਰਨ ਵਿਚ ਦੇਰੀ ਕਾਰਨ ਅਮਰੀਕੀ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਬੀਬੀ ਨੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਉਹ ਘੱਟ ਤੋਂ ਘੱਟ 75,000 ਪੈਂਡਿੰਗ ਗੈਰ-ਪਬਲਿਸ਼ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਦਬਾ ਕੇ ਬੈਠੇ ਹਨ। ਰੰਜੀਤਾ ਸੁਬਰਮਣਯਾ ਐੱਚ-4 ਡਿਪੈਂਡਟ ਵੀਜ਼ਾ 'ਤੇ ਅਮਰੀਕਾ ਵਿਚ ਰਹਿ ਰਹੀ ਹੈ ਤੇ ਉਸ ਦੇ ਪਤੀ ਵਿਨੋਦ ਸਿਨਹਾ ਐੱਨ-1ਬੀ ਵਰਕ ਪਰਮਿਟ 'ਤੇ ਇੱਥੇ ਰਹਿ ਰਹੇ ਹਨ। 

ਰੰਜੀਤਾ ਨੇ ਓਹੀਓ ਵਿਚ ਇਕ ਸੰਘੀ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਕਿ ਉਸ ਦੇ ਐੱਚ-4 ਦਰਜੇ ਦੀ ਤਰੀਕ ਵਧਾਉਣ ਅਤੇ ਰੋਜ਼ਗਾਰ ਅਧਿਕਾਰ ਦਸਤਾਵੇਜ਼ ਦੇ ਅਪੀਲ ਨੂੰ 7 ਅਪ੍ਰੈਲ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਅਜੇ ਤੱਕ ਕੰਮ ਕਰਨ ਦੀ ਅਪੀਲ ਸਬੰਧੀ ਕਾਰਡ ਨਹੀਂ ਮਿਲਿਆ ਹੈ। ਉਨ੍ਹਾਂ ਈ. ਏ. ਡੀ. ਕਾਰਡ ਦੀ ਮਿਆਦ 7 ਜੂਨ, 2020 ਨੂੰ ਖਤਮ ਹੋ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਕੰਮ ਕਰਨਾ  ਬੰਦ ਕਰਨਾ ਪਿਆ। 

ਰੰਜੀਤਾ ਦੇ ਵਕੀਲ ਨੇ ਕਿਹਾ ਕਿ ਰੰਜੀਤਾ ਨੂੰ ਹੁਣ ਤਕ ਈ. ਏ. ਡੀ. ਕਾਰਡ ਨਹੀਂ ਮਿਲਿਆ ਤੇ ਉਹ ਕੰਮ ਨਹੀਂ ਕਰ ਸਕਦੀ। ਸਭ ਤੋਂ ਖਰਾਬ ਗੱਲ ਇਹ ਹੈ ਕਿ ਉਨ੍ਹਾਂ ਦੇ ਮਾਲਕ ਨੇ ਕਹਿ ਦਿੱਤਾ ਹੈ ਕਿ ਜੇਕਰ ਉਹ 9 ਅਗਸਤ, 2020 ਤੱਕ ਰੁਜ਼ਗਾਰ ਦੀ ਇਜਾਜ਼ਤ ਸਬੰਧੀ ਸਬੂਤ ਮੁਹੱਈਆ ਨਹੀਂ ਕਰਵਾਉਂਦੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਐੱਚ-4 ਵੀਜ਼ਾ, ਐੱਨ 1ਬੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਦੇ ਨੇੜਲੇ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ। ਰੰਜੀਤਾ ਨੇ ਦੋਸ਼ ਲਾਇਆ ਕਿ ਯੂ. ਐੱਸ. ਸੀ. ਆਈ. ਐੱਸ. ਨੇ ਘੱਟ ਤੋਂ ਘੱਟ 75,000 ਈ. ਏ. ਡੀ. ਕਾਰਡ ਨੂੰ ਰੋਕ ਰੱਖਿਆ ਹੈ।
 


Sanjeev

Content Editor Sanjeev