ਮੈਲਬੌਰਨ ਤੋਂ ਚੀਨ ਆ ਰਹੀ ਫਲਾਈਟ ''ਚ ਭਾਰਤੀ ਔਰਤ ਦੀ ਮੌਤ, ਭਾਰਤੀ ਦੂਤਘਰ ਸਰਗਰਮ

Thursday, Feb 20, 2020 - 08:49 PM (IST)

ਮੈਲਬੌਰਨ ਤੋਂ ਚੀਨ ਆ ਰਹੀ ਫਲਾਈਟ ''ਚ ਭਾਰਤੀ ਔਰਤ ਦੀ ਮੌਤ, ਭਾਰਤੀ ਦੂਤਘਰ ਸਰਗਰਮ

ਬੀਜਿੰਗ- ਚੀਨ ਵਿਚ ਇਕ ਭਾਰਤੀ ਔਰਤ ਦੀ ਮੌਤ ਹੋ ਗਈ ਹੈ। ਮਹਿਲਾ ਮੁੰਬਈ ਦੀ ਰਹਿਣ ਵਾਲੀ ਸੀ। ਚੀਨ ਵਿਚ ਭਾਰਤੀ ਦੂਤਘਰ ਦੇ ਅਧਿਕਾਰੀ ਮਹਿਲਾ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮਹਿਲਾ ਦੀ ਮੌਤ ਮੈਲਬੌਰਨ ਤੋਂ ਆ ਰਹੀ ਏਅਰ ਚਾਈਨਾ ਦੀ ਉਡਾਣ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਚੱਲਦੇ ਫਲਾਈਟ ਮਿਲਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ ਤੇ ਲਾਸ਼ ਨੂੰ ਅਜੇ ਚੀਨ ਦੇ ਝੇਂਗਝੋ ਸ਼ਹਿਰ ਦੇ ਇਕ ਪੋਸਟਮਾਰਟਮ ਹਾਊਸ ਵਿਚ ਰੱਖਿਆ ਗਿਆ ਹੈ। ਭਾਰਤੀ ਦੂਤਘਰ ਵਲੋਂ ਜਲਦੀ ਮਹਿਲਾ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਚੀਨ ਇਸ ਵੇਲੇ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਚੀਨ ਨੇ ਕੋਰੋਨਾਵਾਇਰਸ ਨਾਲ ਲੜਨ ਦੀ ਦਿਸ਼ਾ ਵਿਚ ਹੁਣ ਇਕ ਹੋਰ ਕਦਮ ਅੱਗੇ ਵਧਾਇਆ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਉਥੋਂ ਦੀਆਂ ਯੂਨੀਵਰਸਿਟੀਆਂ ਦੇ ਕਮਰਿਆਂ ਨੂੰ ਵੀ ਮਰੀਜ਼ਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਜੇਕਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਵੇ ਤਾਂ ਉਹਨਾਂ ਨੂੰ ਇਹਨਾਂ ਯੂਨੀਵਰਸਿਟੀਆਂ ਦੇ ਕਮਰਿਆਂ ਵਿਚ ਐਡਮਿਟ ਕੀਤਾ ਜਾ ਸਕੇ ਤੇ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਨਾ ਪੈਦਾ ਹੋਵੇ।


author

Baljit Singh

Content Editor

Related News