Visa ਦੇਣ ਤੋਂ ਭਾਰਤ ਨੇ ਕੀਤਾ ਇਨਕਾਰ, ਕੈਨੇਡੀਅਨ ਵੱਖਵਾਦੀਆਂ ਨੂੰ ਲੱਗੀਆਂ ਮਿਰਚਾਂ

Thursday, Dec 12, 2024 - 11:57 AM (IST)

Visa ਦੇਣ ਤੋਂ ਭਾਰਤ ਨੇ ਕੀਤਾ ਇਨਕਾਰ, ਕੈਨੇਡੀਅਨ ਵੱਖਵਾਦੀਆਂ ਨੂੰ ਲੱਗੀਆਂ ਮਿਰਚਾਂ

ਟੋਰਾਂਟੋ- ਕੈਨੇਡਾ ਨਾਲ ਚੱਲ ਰਹੇ ਕੂਟਨੀਤਕ ਤਣਾਅ ਦਰਮਿਆਨ ਵੱਖਵਾਦੀਆਂ ਨੇ ਭਾਰਤ 'ਤੇ ਵੱਡਾ ਦੋਸ਼ ਲਾਇਆ ਹੈ। ਇੱਕ ਕੈਨੇਡੀਅਨ ਨਿਊਜ਼ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਖਾਲਿਸਤਾਨੀ ਸਮਰਥਕ ਨਾਗਰਿਕਾਂ ਨੂੰ ਉਦੋਂ ਤੱਕ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਉਹ ਸਪੱਸ਼ਟ ਤੌਰ 'ਤੇ ਵੱਖਵਾਦ ਲਈ ਸਮਰਥਨ ਨਹੀਂ ਛੱਡਦੇ। ਰਿਪੋਰਟ ਵਿੱਚ ਖਾਲਿਸਤਾਨ ਪੱਖੀ ਸਿੱਖ-ਕੈਨੇਡੀਅਨ ਨਾਗਰਿਕਾਂ ਦੇ ਇੰਟਰਵਿਊ ਸ਼ਾਮਲ ਹਨ। ਰਿਪੋਰਟ 'ਚ ਭਾਰਤ ਦੇ ਇਸ ਕਦਮ ਨੂੰ 'ਵਿਦੇਸ਼ੀ ਦਖਲ ਦੀ ਮੁਹਿੰਮ' ਦੱਸਿਆ ਗਿਆ ਹੈ। ਇਸ ਮੁਤਾਬਕ ਖਾਲਿਸਤਾਨੀ ਸਮਰਥਕਾਂ ਨੂੰ ਵੀਜ਼ਾ ਦੇਣ ਲਈ ਭਾਰਤ ਨੇ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਕਿਹਾ ਕਿ ਉਹ ਭਾਰਤ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਗੇ ਅਤੇ ਵੱਖਵਾਦ ਦਾ ਤਿਆਗ ਕਰਨਗੇ।

ਰਿਪੋਰਟ 'ਚ ਖਾਲਿਸਤਾਨੀ ਸਮਰਥਕ ਦੀ ਸ਼ਿਕਾਇਤ

ਕੈਨੇਡੀਅਨ ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ ਖਾਲਿਸਤਾਨੀ ਸਮਰਥਕ ਨਾਗਰਿਕਾਂ ਨੇ ਦਾਅਵਾ ਕੀਤਾ ਹੈ ਕਿ ਵੀਜ਼ਾ ਹਾਸਲ ਕਰਨ ਲਈ ਉਨ੍ਹਾਂ ਨੂੰ ਇਕ ਪੱਤਰ 'ਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਖਾਲਿਸਤਾਨ ਦੇ ਵੱਖਵਾਦ ਨੂੰ ਤਿਆਗਣ ਅਤੇ ਭਾਰਤ ਨੂੰ ਲੋਕਤੰਤਰੀ ਅਤੇ ਮਹਾਨ ਰਾਸ਼ਟਰ ਵਜੋਂ ਸਨਮਾਨ ਦੇਣ ਦਾ ਵਾਅਦਾ ਸ਼ਾਮਲ ਸੀ। ਗੁਰੂ ਨਾਨਕ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਸੰਧਰ ਨੇ ਦਾਅਵਾ ਕੀਤਾ ਕਿ 2016 ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਵੀਜ਼ਾ ਅਰਜ਼ੀ ਭਾਰਤ ਵੱਲੋਂ ਰੱਦ ਕਰ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਵੈਨਕੂਵਰ ਵਿੱਚ ਭਾਰਤੀ ਕੌਂਸਲਰ ਅਧਿਕਾਰੀਆਂ ਨੇ ਉਸ ਨੂੰ ਖਾਲਿਸਤਾਨ ਲਈ ਸਮਰਥਨ ਛੱਡਣ ਅਤੇ ਭਾਰਤ ਪ੍ਰਤੀ ਆਪਣੀ ਵਫ਼ਾਦਾਰੀ ਦਾ ਐਲਾਨ ਕਰਨ ਵਾਲੇ ਇੱਕ ਫਾਰਮ 'ਤੇ ਦਸਤਖ਼ਤ ਕਰਨ ਲਈ ਕਿਹਾ।

ਪੜ੍ਹੋ ਇਹ ਅਹਿਮ ਖ਼ਬਰ-Trump ਦੂਜੀ ਵਾਰ ਬਣਨਗੇ TIME ਮੈਗਜ਼ੀਨ ਦੇ 'ਪਰਸਨ ਆਫ ਦਿ ਈਅਰ'

ਹਾਲਾਂਕਿ ਸੰਧਰ ਨੇ ਇਸ ਫਾਰਮ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਦੇ ਫਾਰਮ ਹੋਰ ਖਾਲਿਸਤਾਨੀ ਸਮਰਥਕਾਂ ਨੂੰ ਵੀ ਦਿੱਤੇ ਗਏ। ਜਿਹੜੇ ਲੋਕ ਇਸ ਫਾਰਮ 'ਤੇ ਦਸਤਖ਼ਤ ਕਰਨ ਲਈ ਸਹਿਮਤ ਹੋਏ, ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਇੱਕ ਪਾਸੇ ਇਹ ਖਾਲਿਸਤਾਨੀ ਵੱਖਵਾਦੀ ਹਮਲਾਵਰ ਤੌਰ 'ਤੇ ਭਾਰਤ ਵਿਰੁੱਧ ਨਫ਼ਰਤ ਫੈਲਾਉਂਦੇ ਹਨ ਅਤੇ ਕੌਂਸਲੇਟਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪਰ ਵੀਜ਼ਾ ਪਾਬੰਦੀਆਂ ਨੂੰ ਲੈ ਕੇ ਰੌਲਾ ਪਾਉਂਦੇ ਹਨ।

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ। ਕੈਨੇਡੀਅਨ ਸਿਆਸੀ ਮਾਹਿਰ ਡੈਨੀਅਲ ਬੋਰਡਮੈਨ ਨੇ ਖਾਲਿਸਤਾਨੀ ਸਮਰਥਕਾਂ ਦੇ ਗੁੱਸੇ 'ਤੇ ਚੁਟਕੀ ਲੈਂਦਿਆਂ ਇਸ ਨੂੰ ਹੈਰਾਨੀਜਨਕ ਦੱਸਿਆ ਹੈ। ਉਸ ਨੇ ਵਿਅੰਗਮਈ ਢੰਗ ਨਾਲ ਕਿਹਾ, "ਅੱਤਵਾਦੀਆਂ ਦੀ ਤਾਰੀਫ਼ ਕਰਨ ਵਾਲੇ ਵਿਅਕਤੀ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਅੱਤਵਾਦ ਮੁਆਫ਼ੀ ਦਾ ਫਾਰਮ ਭਰਾਉਣਾ ਦੀ ਭਾਰਤ ਦੀ ਹਿੰਮਤ ਹੈ।" ਇਸ 'ਤੇ ਟਿੱਪਣੀ ਕਰਦਿਆਂ ਇਕ ਹੋਰ ਵਿਸ਼ਲੇਸ਼ਕ ਨੇ ਕਿਹਾ ਕਿ ਹਰ ਦੇਸ਼ ਵੀਜ਼ਾ ਦੇਣ ਤੋਂ ਪਹਿਲਾਂ ਬਿਨੈਕਾਰਾਂ ਦੇ ਪਿਛੋਕੜ ਦੀ ਜਾਂਚ ਕਰਦਾ ਹੈ।ਉਨ੍ਹਾਂ ਨੇ ਕਿਹਾ, “ਕੈਨੇਡੀਅਨ ਮੀਡੀਆ ਨੂੰ ਰਿਪੋਰਟਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਸਹੀ ਜਾਂਚ ਕਰਨੀ ਚਾਹੀਦੀ ਹੈ।” ਇੱਕ ਟਵਿੱਟਰ ਯੂਜ਼ਰ ਨੇ ਕੈਨੇਡਾ ਦੇ "ਦੋਹਰੇ ਮਾਪਦੰਡਾਂ" ਦੀ ਆਲੋਚਨਾ ਕਰਦੇ ਹੋਏ ਕਿਹਾ, "ਕੈਨੇਡਾ ਭਾਰਤੀ ਫੌਜੀ ਕਰਮਚਾਰੀਆਂ ਤੋਂ ਉਨ੍ਹਾਂ ਦੀਆਂ ਸੇਵਾਵਾਂ ਦੇ ਸਥਾਨਾਂ ਦੇ ਵੇਰਵੇ ਪੁੱਛਦਾ ਹੈ, ਪਰ ਅੱਤਵਾਦੀਆਂ ਤੋਂ ਕੁਝ ਪੁੱਛਣ ਦੀ ਕੋਈ ਲੋੜ ਨਹੀਂ ਸਮਝਦਾ।"

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਬੱਚਿਆਂ ਨੂੰ ਵੱਡਾ ਝਟਕਾ, 19 ਸੂਬਿਆਂ 'ਚ ਬੰਦ ਹੋਵੇਗੀ ਇਹ ਸਹੂਲਤ

ਭਾਰਤ ਦੇ ਤਰਕ ਅਤੇ ਅੰਤਰਰਾਸ਼ਟਰੀ ਨਿਯਮ

ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦਾ ਇਹ ਕਦਮ ਗਲੋਬਲ ਨਿਯਮਾਂ ਦੇ ਮੁਤਾਬਕ ਹੈ। ਹਰ ਦੇਸ਼ ਵੀਜ਼ਾ ਪ੍ਰਕਿਰਿਆ ਦੌਰਾਨ ਆਪਣੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਧਿਆਨ ਵਿੱਚ ਰੱਖਦਾ ਹੈ। ਇੱਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਵਧੇਰੇ ਸਖ਼ਤ ਮੰਨਿਆ ਜਾਂਦਾ ਹੈ। ਇਹ ਵਿਵਾਦ ਕੈਨੇਡਾ ਅਤੇ ਭਾਰਤ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਨੂੰ ਹੋਰ ਪੇਚੀਦਾ ਬਣਾ ਸਕਦਾ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੁਦਰਤੀ ਕੋਸ਼ਿਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News