ਭਾਰਤੀ ਸੈਲਾਨੀ ਛੇਤੀ ਹੀ ਕਤਰ 'ਚ ਭੁਗਤਾਨ ਲਈ UPI ਦੀ ਕਰ ਸਕਣਗੇ ਵਰਤੋਂ
Wednesday, Jul 17, 2024 - 04:15 AM (IST)
ਇੰਟਰਨੈਸ਼ਨਲ ਡੈਸਕ : ਕਤਰ 'ਚ ਹੁਣ ਭਾਰਤੀ QR ਕੋਡ ਸਕੈਨ ਕਰਕੇ UPI ਜ਼ਰੀਏ ਭੁਗਤਾਨ ਕਰ ਸਕਣਗੇ, ਕਿਉਂਕਿ NPCI ਇੰਟਰਨੈਸ਼ਨਲ ਪੇਮੈਂਟਸ (NIPL) ਨੇ ਕਤਰ ਵਿਚ ਹੈੱਡਕੁਆਰਟਰ ਵਾਲੀ ਮੱਧ-ਪੂਰਬ ਅਤੇ ਅਫਰੀਕਾ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ QNB ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
NPCI ਇੰਟਰਨੈਸ਼ਨਲ ਦੇ ਪਾਰਟਨਰਸ਼ਿਪ ਅਤੇ ਬਿਜ਼ਨਸ ਡਿਵੈਲਪਮੈਂਟ ਦੇ ਡਿਪਟੀ ਹੈੱਡ ਅਨੁਭਵ ਸ਼ਰਮਾ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਕਤਰ ਵਿਚ UPI ਸਵੀਕ੍ਰਿਤੀ ਨੂੰ ਸਮਰੱਥ ਬਣਾਉਣ ਨਾਲ ਦੇਸ਼ ਵਿਚ ਆਉਣ ਵਾਲੇ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਲੈਣ-ਦੇਣ ਨੂੰ ਸਰਲ ਬਣਾਇਆ ਜਾਵੇਗਾ।"
ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ
NPCI ਦੁਆਰਾ ਜਾਰੀ ਇਕ ਰਿਲੀਜ਼ 'ਚ ਕਿਹਾ ਗਿਆ ਹੈ ਕਿ ਖਾੜੀ ਸਹਿਯੋਗ ਪ੍ਰੀਸ਼ਦ (GCC) ਦੇਸ਼ਾਂ ਦਾ ਦੌਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਦੀ ਸੰਖਿਆ 2024 ਵਿਚ 9.8 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜਦੋਂ ਕਿ UAE ਨੂੰ ਭਾਰਤ ਤੋਂ 5.29 ਮਿਲੀਅਨ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8