ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ

Tuesday, May 31, 2022 - 01:04 AM (IST)

ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਲੰਡਨ-ਬ੍ਰਿਟੇਨ 'ਚ ਸੋਮਵਾਰ ਨੂੰ ਨਵੀਂ 'ਹਾਈ ਪੋਟੈਂਸ਼ੀਅਲ ਇੰਡੀਵਿਜ਼ੁਅਲ (ਐੱਚ.ਪੀ.ਆਈ.) ਵੀਜ਼ਾ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਜਿਸ ਨਾਲ ਭਾਰਤੀਆਂ ਸਮੇਤ ਵਿਸ਼ਵ ਦੇ 50 ਚੋਟੀ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਭਾਰਤੀ ਮੂਲ ਦੇ ਮੰਤਰੀਆਂ ਰਿਸ਼ੀ ਸੁਨਕ ਅਤੇ ਪ੍ਰੀਤੀ ਪਟੇਲ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਇਸ ਨਵੀਂ 'ਆਕਰਸ਼ਕ' ਸ਼੍ਰੇਣੀ ਦਾ ਮਕਸੱਦ ਦੁਨੀਆਭਰ ਤੋਂ ਆਉਣ ਵਾਲੀ 'ਸਰਬੋਤਮ ਅਤੇ ਮੇਧਾਵੀ' ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ। ਐੱਚ.ਪੀ.ਆਈ. ਵੀਜ਼ਾ ਸ਼੍ਰੇਣੀ ਤਹਿਤ ਸਫ਼ਲ ਬਿਨੈਕਾਰਾਂ ਨੂੰ ਦੋ ਸਾਲ ਦੇ ਵਰਕ ਵੀਜ਼ਾ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਤਿੰਨ ਸਾਲ ਦੇ ਵੀਜ਼ਾ ਦੀ ਪੇਸ਼ਕਸ਼ ਕੀਤੀ ਜਾਵੇਗੀ ਜੋ ਪੀ.ਐੱਚ.ਡੀ. ਡਿਗਰੀ ਧਾਰਕ ਹਨ।

ਇਹ ਵੀ ਪੜ੍ਹੋ : ਮੰਕੀਪੌਕਸ ਮਹਾਮਾਰੀ ਦਾ ਰੂਪ ਨਹੀਂ ਲਵੇਗੀ : WHO

ਇਸ ਸਥਿਤੀ 'ਚ ਬਿਨੈਕਾਰ ਨੂੰ ਨੌਕਰੀ ਦੀ ਪੇਸ਼ਕਸ਼ ਦਾ ਪੱਤਰ ਹੋਣ ਦੀ ਲੋੜ ਵੀ ਨਹੀਂ ਹੋਵੇਗੀ। ਰਿਸ਼ੀ ਸੁਨਕ ਨੇ ਕਿਹਾ ਕਿ ਇਸ ਨਵੀਂ ਵੀਜ਼ਾ ਪੇਸ਼ਕਸ਼ ਦਾ ਮਤਲਬ ਇਹ ਹੈ ਕਿ ਬ੍ਰਿਟੇਨ ਦੁਨੀਆਭਰ ਤੋਂ ਸਰਬੋਤਮ ਅਤੇ ਮੇਧਾਵੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਜਾਰੀ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼੍ਰੇਣੀ ਦਾ ਅਰਥ ਹੈ ਕਿ ਬ੍ਰਿਟੇਨ ਨਵੀਨਤਮ, ਰਚਨਾਤਮਕਤਾ ਅਤੇ ਉਦਮਤਾ ਲਈ ਇਕ ਮੁੱਖ ਅੰਤਰਰਾਸ਼ਟਰੀ ਕੇਂਦਰ ਦੇ ਰੂਪ 'ਚ ਉਭਰੇਗਾ। ਮੈਂ ਵਿਦਿਆਰਥੀਆਂ ਨੂੰ ਇਥੇ ਆਪਣਾ ਕਰੀਅਰ ਬਣਾਉਣ ਦੇ ਇਸ ਸ਼ਾਨਦਾਕ ਮੌਕੇ ਦਾ ਲਾਭ ਲੈਣ ਦੀ ਅਪੀਲ ਕਰਦ ਹਾਂ।

ਇਹ ਵੀ ਪੜ੍ਹੋ : ASI ਖ਼ੁਦਕੁਸ਼ੀ ਮਾਮਲਾ, ACP ਸੁਖਜਿੰਦਰ ਸਿੰਘ ਤੇ ਉਸ ਦੇ ਦੋ ਸਾਥੀਆਂ ’ਤੇ ਮਾਮਲਾ ਦਰਜ

ਇਸ ਵੀਜ਼ਾ ਸ਼੍ਰੇਣੀ ਦਾ ਮਕਸੱਦ ਹਾਰਵਰਡ, ਸਟੈਨਫੋਰਡ ਅਤੇ ਐੱਮ.ਆਈ.ਟੀ. ਵਰਗੀਆਂ ਵੱਕਾਰੀ ਯੂਨੀਵਰਸਿਟੀਆਂ ਤੋਂ ਵਿਗਿਆਨ, ਇੰਜੀਨਅਰਿੰਗ ਅਤੇ ਮੈਡੀਕਲ ਖੋਜ 'ਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਬ੍ਰਿਟੇਨ ਆਉਣ ਲਈ ਉਤਸ਼ਾਹਿਤ ਕਰਨਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪਟੇਲ ਨੇ ਕਿਹਾ ਕਿ ਮੈਨੂੰ ਇਸ ਵੀਜ਼ਾ ਸ਼੍ਰੇਣੀ ਦੀ ਸ਼ੁਰੂਆਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਜੋ ਕਿਸੇ ਉਮੀਦਵਾਰ ਦੀ ਨਾਗਰਿਕਤਾ ਨਾਲ ਉਸ ਦੀਆਂ ਸਮਰਥਾਵਾਂ ਤੇ ਪ੍ਰਤਿਭਾ ਨੂੰ ਪਹਿਲ ਦਿੰਦੀ ਹੈ। ਬ੍ਰਿਟੇਨ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਾਈ ਕਰ ਰਹੇ ਭਾਰਤੀਆਂ ਸਮੇਤ ਅੰਤਰਾਰਸ਼ਟਰੀ ਵਿਦਿਆਰਥੀ ਅੰਡਰਗ੍ਰੈਜੂਏਟ ਵੀਜ਼ਾ ਰਾਹੀਂ ਤਿੰਨ ਸਾਲ ਤੱਕ ਬ੍ਰਿਟੇਨ 'ਚ ਰਹਿਣ ਦੇ ਯੋਗ ਹਨ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਮਰਥਕਾਂ ਵੱਲੋਂ ਮਾਨਸਾ 'ਚ ਇਨਸਾਫ਼ ਲਈ ਕੈਂਡਲ ਮਾਰਚ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News