ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ

Wednesday, Oct 09, 2024 - 10:08 AM (IST)

ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਵਿਚ ਭਾਰਤੀ ਅਤੇ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਹੁਣ ਭਾਰਤੀ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਗੇ। ਮੰਗਲਵਾਰ ਨੂੰ ਇਸ ਦੇ ਲਈ ਵਿਸ਼ੇਸ਼ 'ਮਾਰਗ' ਲੜੀ ਦਾ ਐਲਾਨ ਕੀਤਾ ਗਿਆ। ਅਮਰੀਕਾ ਵਿੱਚ ਭਾਰਤੀ ਦੂਤਘਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਨਲਾਈਨ ਸਲਾਹਕਾਰ 'ਮਾਰਗ' (ਅਕਾਦਮਿਕ ਉੱਤਮਤਾ ਅਤੇ ਖੋਜ ਮਾਰਗਦਰਸ਼ਨ ਲਈ ਸਲਾਹਕਾਰ) ਲੜੀ ਸਿੱਖਿਆ ਮੰਤਰਾਲਾ ਅਤੇ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਤਾਲਮੇਲ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ ਅਤੇ ਇਹ ਭਾਰਤੀ ਯੂਨੀਵਰਸਿਟੀਆਂ, ਖਾਸ ਕਰਕੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਜੋੜਨ ਲਈ ਪਹਿਲਕਦਮੀ ਕਰਦਾ ਹੈ।

ਇਹ ਵੀ ਪੜ੍ਹੋ: ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੀਦਾਰ, ਹੋਏ 'ਮੰਤਰਮੁਗਧ'

ਇਸ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਉਨ੍ਹਾਂ ਦੇ ਅਧਿਐਨ ਦੇ ਖੇਤਰਾਂ ਵਿੱਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ ਅਤੇ ਪੂਰੇ ਅਮਰੀਕਾ ਦੇ ਸਬੰਧਤ ਮਾਹਰਾਂ ਤੋਂ ਗਿਆਨ, ਬਿਹਤਰ ਭਵਿੱਖ ਬਣਾਉਣ ਲਈ ਸਲਾਹ, ਹੁਨਰ ਅਤੇ ਖੋਜ ਦੇ ਮੌਕੇ ਪ੍ਰਦਾਨ ਕਰਨਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਲੜੀ ਦੇ ਪਹਿਲੇ ਦੌਰ ਵਿੱਚ ਸਟੈਨਫੋਰਡ, ਪਰਡਿਊ, ਯੂਨੀਵਰਸਿਟੀ ਆਫ ਮੈਰੀਲੈਂਡ, ਜਾਰਜ ਮੇਸਨ ਯੂਨੀਵਰਸਿਟੀ ਆਦਿ ਵਰਗੀਆਂ ਮਸ਼ਹੂਰ ਅਮਰੀਕੀ ਯੂਨੀਵਰਸਿਟੀਆਂ ਦੇ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ

ਲੜੀ ਦੇ ਉਦਘਾਟਨੀ ਸੈਸ਼ਨ ਵਿੱਚ, ਅਮਰੀਕਾ ਵਿੱਚ ਭਾਰਤ ਦੀ ਉਪ ਰਾਜਦੂਤ ਸ਼੍ਰੀਪ੍ਰਿਯਾ ਰੰਗਾਨਾਥਨ ਨੇ ਸੈਮੀਕੰਡਕਟਰ, ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML), ਉੱਚ ਪ੍ਰਦਰਸ਼ਨ ਕੰਪਿਊਟਿੰਗ, ਕੁਆਂਟਮ ਵਿਗਿਆਨ ਅਤੇ ਤਕਨਾਲੋਜੀ, ਬਾਇਓਇੰਜੀਨੀਅਰਿੰਗ, ਕਲੀਨ ਐਨਰਜੀ ਅਤੇ ਉਨੱਤ ਸਮੱਗਰੀ ਸਮੇਤ ਮਹੱਤਵਪੂਰਨ ਅਤੇ ਉਭਰਦੀ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ ਵਿੱਚ ਵਿਸਤ੍ਰਿਤ ਅਕਾਦਮਿਕ, ਖੋਜ, ਹੁਨਰ ਅਤੇ ਉਦਯੋਗਿਕ ਈਕੋਸਿਸਟਮ ਨੂੰ ਉਜਾਗਰ ਕੀਤਾ। ਰੰਗਨਾਥਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਦੁਆਰਾ ਸੰਚਾਲਿਤ ਇਹ ਸਿਸਟਮ ਭਾਰਤ ਅਤੇ ਅਮਰੀਕਾ ਦਰਮਿਆਨ ਅਕਾਦਮਿਕ-ਖੋਜ-ਤਕਨਾਲੋਜੀ ਭਾਈਵਾਲੀ ਨੂੰ ਡੂੰਘਾ ਕਰਨ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News