ਅਮਰੀਕਾ ਤੋਂ ਮੰਦਭਾਗੀ ਖ਼ਬਰ, ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

Tuesday, Jul 09, 2024 - 05:55 PM (IST)

ਅਮਰੀਕਾ ਤੋਂ ਮੰਦਭਾਗੀ ਖ਼ਬਰ, ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

ਨਿਊਯਾਰਕ (ਭਾਸ਼ਾ): ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟ੍ਰਾਈਨ ਯੂਨੀਵਰਸਿਟੀ ਵਿਚ ਪੜ੍ਹ ਰਹੇ 25 ਸਾਲਾ ਭਾਰਤੀ ਵਿਦਿਆਰਥੀ ਦੀ ਨਿਊਯਾਰਕ ਰਾਜ ਦੇ ਅਲਬਾਨੀ ਵਿਚ ਇਕ ਝਰਨੇ ਵਿਚ ਡੁੱਬਣ ਨਾਲ ਮੌਤ ਹੋ ਗਈ। ਭਾਰਤੀ ਕੌਂਸਲੇਟ ਨੇ ਇੱਥੇ ਇਹ ਜਾਣਕਾਰੀ ਦਿੱਤੀ। ਸਾਈ ਸੂਰਿਆ ਅਵਿਨਾਸ਼ ਗੱਡੇ ਦੀ 7 ਜੁਲਾਈ ਨੂੰ ਇੱਥੋਂ ਲਗਭਗ 240 ਕਿਲੋਮੀਟਰ ਉੱਤਰ ਵਿੱਚ ਅਲਬਾਨੀ ਵਿੱਚ ਬਾਰਬਰਵਿਲੇ ਫਾਲਜ਼ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ। 

PunjabKesari

ਦੂਤਘਰ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਸਾਨੂੰ ਟ੍ਰਾਈਨ ਯੂਨੀਵਰਸਿਟੀ ਦੇ ਵਿਦਿਆਰਥੀ ਸਾਈ ਸੂਰਿਆ ਅਵਿਨਾਸ਼ ਦੀ ਮੌਤ ਤੋਂ ਬਹੁਤ ਦੁੱਖ ਹੋਇਆ ਹੈ, ਜੋ 7 ਜੁਲਾਈ ਨੂੰ ਨਿਊਯਾਰਕ ਦੇ ਅਲਬਾਨੀ ਵਿਚ ਬਾਰਬਰਵਿਲੇ ਫਾਲਸ ਵਿਚ ਡੁੱਬ ਗਿਆ ਸੀ।" ਇਸ ਨੇ ਸੋਮਵਾਰ ਦੇਰ ਰਾਤ X 'ਤੇ ਇੱਕ ਪੋਸਟ ਵਿੱਚ ਕਿਹਾ,''ਅਸੀਂ ਦੁਖੀ ਪਰਿਵਾਰ ਅਤੇ ਦੋਸਤਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ"। ਅਸੀਂ ਨਿਊਯਾਰਕ ਵਿੱਚ ਭਾਰਤੀ ਵਿਦਿਆਰਥੀ ਦੀ ਦੇਹ ਨੂੰ ਭਾਰਤ ਲਿਜਾਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।'' 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ 'ਚ ਘਟੀਆ ਬਾਲਣ ਦੇ ਸੰਪਰਕ 'ਚ ਆਉਣ ਨਾਲ ਹਰ 1,000 'ਚੋਂ 27 ਬੱਚਿਆਂ ਦੀ ਮੌਤ 

ਅਵਿਨਾਸ਼ ਦੇ ਲਿੰਕਡਿਨ ਪ੍ਰੋਫਾਈਲ ਤੋਂ ਪਤਾ ਲੱਗਾ ਕਿ ਉਸਨੇ 2023-24 ਸੈਸ਼ਨ ਵਿੱਚ ਇੰਡੀਆਨਾ ਰਾਜ ਵਿੱਚ ਟ੍ਰਾਈਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਵਿਨਾਸ਼ ਮੂਲ ਰੂਪ ਵਿੱਚ ਭਾਰਤ ਦੇ ਤੇਲੰਗਾਨਾ ਰਾਜ ਦਾ ਰਹਿਣ ਵਾਲਾ ਸੀ ਅਤੇ 4 ਜੁਲਾਈ ਦੀ ਵੀਕੈਂਡ ਛੁੱਟੀਆਂ ਮਨਾਉਣ ਲਈ ਵਾਟਰਫਾਲ ਖੇਤਰ ਵਿੱਚ ਆਇਆ ਸੀ।  ਇੱਕ ਸਥਾਨਕ ਖ਼ਬਰ ਨੇ ਸੋਮਵਾਰ ਨੂੰ ਕਿਹਾ,"ਪੋਸਟਨਕਿਲ ਵਿਚ ਬਾਰਬਰਵਿਲੇ ਫਾਲਜ਼ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੂੰ ਬਚਾ ਲਿਆ ਗਿਆ। ਰੇਂਸਲੇਰ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਇਸ ਖੇਤਰ ਦਾ ਨਹੀਂ ਸੀ, ਇਹ ਅਮਰੀਕਾ ਵਿੱਚ ਭਾਰਤੀਆਂ, ਖਾਸ ਕਰਕੇ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਵਧਦੀਆਂ ਘਟਨਾਵਾਂ ਵਿੱਚ ਤਾਜ਼ਾ ਮਾਮਲਾ ਹੈ। ਪਿਛਲੇ ਮਹੀਨੇ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਸਟੋਰ ਵਿੱਚ ਲੁੱਟ ਦੌਰਾਨ 32 ਸਾਲਾ ਦਾਸਰੀ ਗੋਪੀਕ੍ਰਿਸ਼ਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਪੀਕ੍ਰਿਸ਼ਨ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਅਮਰੀਕਾ ਆਇਆ ਸੀ। ਇਸ ਸਾਲ ਅਮਰੀਕਾ ਵਿੱਚ ਛੇ ਤੋਂ ਵੱਧ ਭਾਰਤੀ ਵਿਦਿਆਰਥੀਆਂ ਅਤੇ ਹੋਰਾਂ ਦੀ ਮੌਤ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News