ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ ''ਚ ਮੌਤ

Thursday, Apr 24, 2025 - 01:41 PM (IST)

ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਵਿਦਿਆਰਥਣ ਦੀ ਸੜਕ ਹਾਦਸੇ ''ਚ ਮੌਤ

ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੀਪਤੀ ਨਾਂ ਦੀ ਇਕ ਵਿਦਿਆਰਥਣ ਜੋ ਐਮ.ਐਸ ਕਰ ਰਹੀ ਸੀ, ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੀਪਤੀ ਵਾਂਗਾਵੋਲੂ ਜੋ ਟੈਕਸਾਸ ਦੇ ਡੈਂਟਨ ਸ਼ਹਿਰ ਵਿੱਚ ਇੱਕ ਹਿੱਟ ਐਂਡ ਰਨ ਹਾਦਸੇ ਦੀ ਸ਼ਿਕਾਰ ਹੋ ਗਈ, ਆਪਣੀ ਸਹੇਲੀ ਨਾਲ ਪੈਦਲ ਘਰ ਜਾ ਰਹੀ ਸੀ, ਜਦੋਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਦੀਪਤੀ ਗੰਭੀਰ ਜ਼ਖਮੀ ਹੋਣ ਕਾਰਨ ਦਮ ਤੋੜ ਗਈ। ਟੈਕਸਾਸ, ਅਮਰੀਕਾ ਦੇ ਸਥਾਨਕ ਮੀਡੀਆ ਅਨੁਸਾਰ ਦੀਪਤੀ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ ਜਦੋਂ ਕਿ ਉਸਦੀ ਸਹੇਲੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਦੀਪਤੀ ਵਾਂਗਾਵੋਲੂ ਯੂਨੀਵਰਸਿਟੀ ਆਫ਼ ਨੌਰਥ ਟੈਕਸਾਸ ਵਿੱਚ ਕੰਪਿਊਟਰ ਅਤੇ ਸੂਚਨਾ ਵਿਗਿਆਨ ਵਿੱਚ ਮਾਸਟਰਜ਼ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News