ਦੱਖਣੀ ਅਫਰੀਕਾ ''ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ

Thursday, Aug 26, 2021 - 12:30 AM (IST)

ਦੱਖਣੀ ਅਫਰੀਕਾ ''ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ

ਜੋਹਾਨਸਬਰਗ-ਪਿਛਲੇ ਸਾਲ ਦੱਖਣੀ ਅਫਰੀਕਾ 'ਚ ਕੋਵਿਡ-19 ਲਾਕਡਾਊਨ ਦੌਰਾਨ ਕਰੋੜਾਂ ਡਾਲਰ ਦੇ ਪੀ.ਪੀ.ਈ. ਘੋਟਾਲੇ ਦੇ ਬਾਰੇ 'ਚ ਅਹਿਮ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ 53 ਸਾਲ ਇਕ ਮਹਿਲਾ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੌਤੇਂਗ ਸੂਬਾਈ ਸਿਹਤ ਵਿਭਾਗ 'ਚ ਇਕ ਸੀਨੀਅਰ ਅਧਿਕਾਰੀ ਬਬੀਤਾ ਦੇਵਕਰਨ ਨੂੰ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਤੋਂ ਕਈ ਗੋਲੀਆਂ ਮਾਰੀਆਂ ਗਈਆਂ, ਜਦ ਉਹ ਮੰਗਲਵਾਰ ਨੂੰ ਆਪਣੇ ਬੱਚੇ ਨੂੰ ਸਕੂਲ ਛੱਡਣ ਤੋਂ ਬਾਅਦ ਜੋਹਾਨਸਬਰਗ ਦੇ ਉਪ ਨਗਰ 'ਚ ਘਰ ਪਰਤੀ।

ਇਹ ਵੀ ਪੜ੍ਹੋ : ਤਾਲਿਬਾਨੀ ਅਮਰੀਕੀ ਤੋਂ ਲੁੱਟੇ ਹਥਿਆਰਾਂ ਨਾਲ ਭਾਰਤ ਤੋਂ ਪਹਿਲਾਂ ਪਾਕਿ 'ਚ ਮਚਾ ਸਕਦੇ ਹਨ ਤਬਾਹੀ

ਉਨ੍ਹਾਂ ਨੂੰ ਹਸਤਪਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ। ਦੇਵਕਰਨ ਦੇ ਕਤਲ ਦੀ ਇਕ ਉੱਚ-ਪੱਧਰੀ ਜਾਂਚ ਸ਼ੁਰੂ ਕੀਤੀ ਗਈ ਹੈ। ਦੇਵਕਰਨ ਨੇ ਪਿਛਲੇ ਸਾਲ ਦੱਖਣੀ ਅਫਰੀਕਾ 'ਚ ਕੋਵਿਡ-19 ਲਾਕਡਾਊਨ ਦੌਰਾਨ ਵਿਅਕਤੀਗਤ ਸੁਰੱਖਿਆ ਉਪਕਰਣ (ਪੀ.ਪੀ.ਈ.) 'ਚ ਸਪਲਾਈ 'ਚ 330 ਮਿਲੀਅਨ ਰੈਂਡ ਤੋਂ ਜ਼ਿਆਦਾ (20 ਮਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ) ਦੀ ਧੋਖਾਧੜੀ ਦੇ ਬਾਰੇ 'ਚ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ।

ਇਹ ਵੀ ਪੜ੍ਹੋ : ਸੁਲਤਾਨ ਮਹਿਮੂਦ ਨੇ POK ਦੇ ਰਾਸ਼ਟਰਪਤੀ ਅਹੁਦੇ ਦੀ ਚੁੱਕੀ ਸਹੁੰ

ਗੰਭੀਰ ਅਪਰਾਧ ਜਾਂਚ ਇਕਾਈ (ਐੱਸ.ਆਈ.ਯੂ.) ਦੇ ਬੁਲਾਰੇ ਕੈਜਰ ਕਗਨਯਾਗੋ ਨੇ ਕਿਹਾ ਕਿ ਦੇਵਕਰਨ ਸਿਹਤ ਵਿਭਾਗ 'ਚ ਭ੍ਰਿਸ਼ਟਾਚਾਰ ਦੀ ਇਕਾਈ ਦੀ ਜਾਂਚ 'ਚ ਸ਼ਾਮਲ ਗਵਾਹਾਂ 'ਚ ਇਕ ਸੀ। ਕਗਨਯਾਗੋ ਨੇ ਕਿਹਾ ਕਿ ਦੇਵਕਰਨ ਨੇ ਕਦੇ ਸੰਕੇਤ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਇਸ ਪ੍ਰਕਿਰਿਆ 'ਚ ਹਿੱਸਾ ਲੈਣ ਤੋਂ ਖਤਰਾ ਮਹਿਸੂਸ ਹੋਇਆ। ਗੌਤੇਂਗ ਦੇ ਪ੍ਰੀਮੀਅਰ ਡੈਵਿਡ ਮਖੁਰਾ ਨੇ ਕਿਹਾ ਕਿ ਅਪਰਾਧੀਆਂ ਦੀ ਭਾਲ ਲਈ ਇਕ ਸਮਰਪਿਤ ਸੂਬਾਈ ਪੁਲਸ ਕਾਰਜ ਦਲ ਗਠਿਤ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News