ਟੈਕਸਾਸ ''ਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 16 ਸਾਲਾ ਕੁੜੀ ਦੀ ਮੌਤ

Tuesday, May 09, 2023 - 10:28 AM (IST)

ਟੈਕਸਾਸ ''ਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 16 ਸਾਲਾ ਕੁੜੀ ਦੀ ਮੌਤ

ਨਿਊਯਾਰਕ (ਏਜੰਸੀ)- ਟੈਕਸਾਸ ਵਿੱਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 16 ਸਾਲਾ ਕੁੜੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। KSAT ਟੀਵੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸਿਰੀ ਰੈਡੀ ਦੇ ਸਕੂਲ ਵਿਚ ਨਾ ਮਿਲਣ 'ਤੇ ਉਸ ਦੀ ਮਾਂ ਨੇ ਉਸ ਦਾ ਫੋਨ ਟਰੈਕ ਕੀਤਾ ਤਾਂ ਸਿਰੀ ਰੈਡੀ ਦੀ ਲਾਸ਼ ਆਸਟਿਨ ਦੇ ਇੱਕ ਸਟੇਡੀਅਮ ਦੇ ਨੇੜੇ ਇੱਕ ਚੱਟਾਨ ਦੇ ਹੇਠਾਂ ਪਈ ਮਿਲੀ।

ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ’ਚ ਸੋਨਮ ਕਪੂਰ ਨੇ ‘ਨਮਸਤੇ’ ਨਾਲ ਕੀਤੀ ਭਾਸ਼ਣ ਦੀ ਸ਼ੁਰੂਆਤ

ਰਿਪਰੋਟ ਵਿਚ ਕਿਹਾ ਗਿਆ ਹੈ ਕਿ ਪੁਲਸ ਅਨੁਸਾਰ ਅਜਿਹਾ ਲੱਗ ਰਿਹਾ ਹੈ ਕਿ ਉਹ ਚੱਟਾਨ ਤੋਂ ਡਿੱਗ ਗਈ ਅਤੇ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਉਸ ਸਥਾਨ 'ਤੇ ਕਿਉਂ ਗਈ ਸੀ। ਸੈਨ ਐਂਟੋਨੀਓ ਐਕਸਪ੍ਰੈਸ ਅਖ਼ਬਾਰ ਮੁਤਾਬਕ ਉਸਦੀ ਮਾਂ ਉਸਨੂੰ ਲੈਣ ਲਈ ਸਕੂਲ ਗਈ ਸੀ, ਜਦੋਂ ਉਹ ਉਥੇ ਨਾ ਮਿਲੀ ਤਾਂ ਉਸ ਦੀ ਮਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਮਗਰੋਂ ਫੋਨ ਦੀ ਲੋਕੇਸ਼ਨ ਰਾਹੀਂ ਸਿਰੀ ਰੈਡੀ  ਦਾ ਪਤਾ ਲਗਾਇਆ ਗਿਆ। ਮੌਕੇ 'ਤੇ ਪਹੁੰਚੇ ਐਮਰਜੈਂਸੀ ਮੈਡੀਕਲ ਕਰਮਚਾਰੀ ਉਸ ਨੂੰ ਬਚਾਉਣ ਵਿਚ ਅਸਮਰੱਥ ਰਹੇ।

ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ


author

cherry

Content Editor

Related News